Meanings of Punjabi words starting from ਨ

ਦੇਖੋ, ਨਿਕੁੰਭ.


ਦੇਖੋ, ਨਿਕੁੰਭਲਾ.


ਸੰਗ੍ਯਾ- ਨਾਸਿਕਾ- ਕੀਲ. ਉੱਠ ਆਦਿ ਪਸ਼ੂਆਂ ਨੂੰ ਕਾਬੂ ਕਰਨ ਲਈ ਨੱਕ ਵਿੱਚ ਪਾਇਆ ਲਾਟੂ, ਛੱਲਾ, ਰੱਸਾ ਆਦਿ. ਨੱਥ.


ਮਹਾਰਾਜਾ ਰਣਜੀਤ ਸਿੰਘ ਜੀ ਦੀ ਮਹਾਰਾਣੀ ਦਾਤਾਰ ਕੌਰ, ਜਿਸ ਨੂੰ ਨੱਕੇ ਦੀ ਹੋਣ ਕਰਕੇ ਮਹਾਰਾਜਾ ਜੀ ਇਸ ਨਾਮ ਤੋਂ ਬੁਲਾਉਂਦੇ ਸਨ. ਦੇਖੋ, ਦਾਤਾਰ ਕੌਰ, ਨਕੈਯਾਂ ਦੀ ਮਿਸਲ ਅਤੇ ਨੱਕਾ.


ਸਿੱਖਾਂ ਦੀਆਂ ੧੨. ਮਿਸਲਾਂ ਵਿੱਚੋਂ ਇੱਕ ਮਿਸਲ, ਜਿਸ ਵਿੱਚ ਨੱਕੇ ਦੇਸ਼¹ ਦੇ ਸਿੰਘ ਸਰਦਾਰ ਸਨ. ਇਸ ਦਾ ਪਹਿਲਾਂ ਜਥੇਦਾਰ ਹੀਰਾਸਿੰਘ ਚੌਧਰੀ ਹੇਮਰਾਜ ਸੰਧੂ ਜੱਟ ਦਾ ਬੇਟਾ ਸੀ, ਜੋ ਚੂਹਣੀਆਂ ਦੇ ਪਰਗਨੇ ਬਹਿੜਵਾਲ ਪਿੰਡ ਵਿੱਚ ਸੰਮਤ ੧੭੬੩ ਵਿਚ ਜਨਮਿਆ ਸੀ. ਇਸ ਨੇ ਸੰਮਤ ੧੭੮੮ ਵਿੱਚ ਅਮ੍ਰਿਤ ਛਕਕੇ ਖ਼ਾਲਸਾਦਲ ਨਾਲ ਸ਼ਾਮਿਲ ਹੋ ਵਡੀ ਪੰਥ ਸੇਵਾ ਕੀਤਾ. ਇਸ ਨਾਲ ਛੀ ਸੱਤ ਹਜ਼ਾਰ ਘੁੜਚੜੇ ਸਿੱਘ ਰਹਿਂਦੇ ਸਨ. ਰਾਜਧਾਨੀ ਬਹਿੜਾਲ ਸੀ. ਇਸੇ ਮਿਸਲ ਦੇ ਸਰਦਾਰ ਭਗਵਾਨ ਸਿੰਘ ਦੀ ਭੈਣ ਦਾਤਾਰ ਕੌਰ ਮਹਾਰਾਜਾ ਰਣਜੀਤ ਸਿੰਘ ਦੀ ਪਟਰਾਣੀ ਹੋਈ, ਜਿਸ ਤੋਂ ਵਲੀਅ਼ਹਿਦ ਖੜਗਸਿੰਘ ਜਨਮਿਆ, ਮਾਂਟਗੁਮਰੀ ਦੇ ਜਿਲੇ ਬਹੜਵਾਲ ਅਤੇ ਗੁਗੇਰਾ ਦੇ ਸਰਦਾਰ ਇਸੇ ਮਿਸਲ ਵਿੱਚੋਂ ਹਨ.