Meanings of Punjabi words starting from ਬ

ਮਾਲਵਾ ਦੇਸ਼ ਦੇ ਫਫੜੇ ਪਿੰਡ ਦਾ ਵਸਨੀਕ ਸੰਧੂ ਜੱਟ, ਜੋ ਸੁਲਤਾਨ ਦਾ ਭਗਤ ਸੀ, ਸੰਮਤ ੧੬੬੦ ਵਿੱਚ ਇਹ ਗੁਰੂ ਅਰਜਨਦੇਵ ਦਾ ਸਿੱਖ ਹੋਕੇ ਕਰਤਾਰ ਦਾ ਉਪਾਸਕ ਬਣਿਆ. ਇਸ ਨੇ ਅੰਮ੍ਰਿਤਸਰ ਜੀ ਦੇ ਤਾਲ ਅਤੇ ਹਰਿਮੰਦਿਰ ਬਣਨ ਸਮੇਂ ਵਡੀ ਸੇਵਾ ਕੀਤੀ. ਭਾਈ ਬਹਿਲੋ ਦਾ ਜਨਮ ਸੰਮਤ ੧੬੪੦ ਅਤੇ ਦੇਹਾਂਤ ਸੰਮਤ ੧੭੦੦ ਵਿੱਚ ਹੋਇਆ ਹੈ. ਭਾਈ ਬਹਿਲੋ ਦੀ ਵੰਸ਼ ਦੇ ਭਾਈਕੇ ਕਹੇ ਜਾਂਦੇ ਹਨ. ਦੇਖੋ, ਫਫੜੇ ਭਾਈ ਕੇ.


ਦੇਖੋ, ਬਹਲੋਲ.


ਪਿੰਡ "ਕਾਦੀਵਿੰਡ" ਜਿਲਾ ਲਹੌਰ, ਤਸੀਲ ਥਾਣਾ ਕੁਸੂਰ ਤੋਂ ਪੂਰਵ ਵੱਲ ਦੋ ਫਰਲਾਂਗ ਦੇ ਕਰੀਬ ਸ੍ਰੀ ਗੁਰੂ ਅਮਰਦਾਸ ਜੀ ਦਾ ਗੁਰਦ੍ਵਾਰਾ ਹੈ. ਸਤਿਗੁਰੂ ਜੀ ਜਦੋਂ ਕੁਸੂਰ ਆਏ "ਝਾੜੀ ਸਾਹਿਬ" ਠਹਿਰੇ ਹੋਏ ਸਨ, ਤਦੋਂ ਦੀਵਾਨ ਚੰਦ ਦਿੱਲੀ ਵਾਲੇ ਨੇ ਆਕੇ ਬੇਨਤੀ ਕੀਤੀ ਕਿ ਪਾਤਸ਼ਾਹ, ਮੇਰੇ ਧਨ ਨਾਲ ਕੋਈ ਯਾਦਗਾਰ ਕਾਇਮ ਕਰਾ ਦਿਓ, ਤਾਕਿ ਇਸ ਦੁਨੀਆਂ ਵਿੱਚ ਮੇਰਾ ਨਾਮ ਬਣਿਆ ਰਹੇ. ਉਸ ਦੀ ਭਾਵਨਾ ਅਨੁਸਾਰ ਗੁਰੂ ਜੀ ਨੇ ਇੱਕ ਤਾਲਾਬ ਅਤੇ ਪਾਸ ਪੱਕੇ ਰਹਾਇਸ਼ੀ ਮਕਾਨ ਬਣਵਾਏ. ਇਹ ਜ਼ਮੀਨ ਦੋ ਸੌ ਵਿੱਘੇ ਭਾਈ ਬਹਿਲੋਲ "ਕਾਦੀਵਿੰਡ" ਵਾਲੇ ਦੀ ਸੀ. ਜੋ ਉਸ ਨੇ ਸਾਰੀ ਗੁਰੂ ਜੀ ਨੂੰ ਅਰਪਣ ਕਰ ਦਿੱਤੀ. ਇੱਥੇ ਹੀ ਭਾਈ ਬਹਿਲੋਲ ਦੀ ਸਮਾਧ ਬਣਾਈ ਗਈ. ਇਸ ਗੁਰਦ੍ਵਾਰੇ ਦਾ ਪੁਜਾਰੀ ਉਦਾਸੀ ਹੈ. ਸਰਾਧਾਂ ਦੀ ਸੱਤਮੀ ਨੂੰ ਮੇਲਾ ਲਗਦਾ ਹੈ.


ਦੇਖੋ, ਬੈਹੜਵਾਲ.


ਸੰ. ਵਿਹੰਗਿਕਾ. ਸੰਗ੍ਯਾ- ਸਕੰਧਚਾਪ. ਕਹਾਰ ਆਦਿ ਨੇ ਕੰਨੇ੍ਹ ਪੁਰ ਰੱਖਿਆ ਲਚਕੀਲਾ ਧਨੁਖ ਆਕਾਰ ਦਾ ਡੰਡਾ, ਜਿਸ ਦੇ ਦੋਹੀਂ ਪਾਸੀਂ ਰੱਸੀ ਨਾਲ ਬੋਝ ਲੈ ਜਾਣ ਲਈ ਛਿੱਕੂ ਬੰਨ੍ਹੇ ਹੁੰਦੇ ਹਨ.


ਸੰਗ੍ਯਾ- ਹਿਸਾਬ ਦੀ ਕਿਤਾਬ. ਸਹੀ। ੨. ਪਠਾਣਾਂ ਦੀ ਇੱਕ ਜਾਤਿ, ਜਿਸ ਦੇ ਬਾਰਾਂ ਪਿੰਡ ਹੁਸ਼ਿਆਰਪੁਰ ਦੇ ਜਿਲੇ ਵਿੱਚ ਹਨ। ੩. ਵਿ- ਰੁੜ੍ਹੀ. ਪ੍ਰਵਾਹ ਹੋਈ. "ਦੁਰਮਤਿ ਜਾਤ ਬਹੀ." (ਸਾਰ ਮਃ ੫) ੪. ਦੇਖੋ, ਵਹੀ.