Meanings of Punjabi words starting from ਮ

ਦੇਖੋ, ਮਹਤਉ ਅਤੇ ਮਿਹਤਰ.


ਸੰ. महत्त्र. ਵਿ- ਦੋ ਅਥਵਾ ਕਈਆਂ ਵਿੱਚੋਂ ਇੱਕ ਬਹੁਤ ਸ਼੍ਰੇਸ੍ਟ. ਬਹੁਤ ਵਡਾ.


ਸੰਗ੍ਯਾ- ਮਹੱਤਰਾ. ਜੋ ਸਭ ਤੋਂ ਵਡੀ ਸਨਮਾਨ ਯੋਗ੍ਯ ਹੈ, ਮਾਤਾ. ਮਾਂ. "ਸਾਜਨ ਮੀਤ ਪਿਤਾ ਮਹਤਰੀਆ (ਗਉ ਮਃ ੫)


ਦੇਖੋ, ਮਹਤੁ.


ਦੇਖੋ, ਮਹਤਉ। ੨. ਸੰ. ਮਹਤ੍ਵਤਾ. ਸੰਗ੍ਯਾ- ਬਜ਼ੁਰਗੀ. ਮਾਣੁ ਮਹਤਾ ਤੇਜੁ." (ਵਾਰ ਰਾਮ ੨. ਮਃ ੫) ਦੇਖੋ, ਮਹਿਤਾ। ੩. ਸੰ. ਮਹੱਤਰ. ਪ੍ਰਧਾਨ. ਮੁਖੀਆ. ਮੰਤ੍ਰੀ. ਵਜ਼ੀਰ. "ਲਬੁ ਪਾਪੁ ਦੁਇ ਰਾਜਾ ਮਹਤਾ." (ਵਾਰ ਆਸਾ)