Meanings of Punjabi words starting from ਯ

ਸੰ. ਸੰਗ੍ਯਾ- ਜੋੜਾ. ਯੁਗਮ। ੨. ਚਾਰ ਹੱਥ ਦਾ ਮਾਪ. ਦੋ ਗਜ਼। ੩. ਰਥ ਗੱਡੇ ਆਦਿ ਦਾ ਜੂਲਾ। ੪. ਸਤ੍ਯ, ਤ੍ਰੇਤਾ, ਦ੍ਵਾਪਰ ਅਤੇ ਕਲਿ ਰੂਪ ਇੱਕ ਖਾਸ ਸਮਾਂ. ਹਿੰਦੂਮਤ ਦੇ ਗ੍ਰੰਥਾਂ ਅਨੁਸਾਰ ਯੁਗ ਦੇ ਆਰੰਭ ਦਾ ਸਮਾਂ "ਸੰਧ੍ਯਾ" ਅਤੇ ਸਮਾਪਤੀ ਦਾ "ਸੰਧ੍ਯਾਂਸ਼" ਕਹਾਉਂਦਾ ਹੈ ਅਤੇ ਇਨ੍ਹਾਂ ਦੋਹਾਂ ਦਾ ਪ੍ਰਮਾਣ ਹਰੇਕ ਯੁਗ ਦਾ ਦਸਵਾਂ ਦਸਵਾਂ ਹਿੱਸਾ ਹੁੰਦਾ ਹੈ. ਚੌਹਾਂ ਯੁਗਾਂ ਦੀ ਗਿਣਤੀ ਦੇਵਤਿਆਂ ਦੇ ਵਰ੍ਹਿਆਂ ਅਨੁਸਾਰ ਇਸ ਤਰਾਂ ਹੈ:-#(ੳ)


ਚਾਰੇ ਯੁਗਾਂ ਦੇ ਜੁਦੇ ਜੁਦੇ ਧਰਮ. ਪੁਰਾਣਾਂ ਅਨੁਸਾਰ ਸਤਯੁਗ ਵਿੱਚ ਧਿਆਨ, ਤ੍ਰੇਤਾ ਵਿੱਚ ਯਗ੍ਯ. ਦ੍ਵਾਪਰ ਵਿੱਚ ਪੂਜਨ ਅਤੇ ਕਲਿਯੁਗ ਵਿੱਚ ਹਰਿਨਾਮ ਕੀਰਤਨ¹ ਮਨੁਸਿਮ੍ਰਿਤਿ ਅਨੁਸਾਰ ਚਾਰੇ ਯੁਗਾਂ ਦੇ ਯਥਾਕ੍ਰਮ ਤਪ, ਗ੍ਯਾਨ, ਯਗ੍ਯ ਅਤੇ ਦਾਨ² "ਸਤਯੁਗਿ ਸਤੁ, ਤੇਤਾ ਜਗੀ, ਦੁਆਪਰਿ ਪੂਜਾਚਾਰ। ਤੀਨੋ ਜੁਗਿ ਤੀਨੋ ਦਿੜੈ, ਕਲਿ ਕੇਵਲ ਨਾਮ ਆਧਾਰ." (ਗਉ ਰਵਿਦਾਸ)


ਸੰ. युग्म. ਸੰਗ੍ਯਾ- ਜੋੜਾ। ੨. ਵਿ- ਦੋ ਦੀ ਗਿਣਤੀ ਵਾਲਾ.


ਯੁਗ ਦਾ ਮੁੱਢ. ਯੁਗ ਦੇ ਆਰੰਭ ਦਾ ਸਮਾਂ। ੨. ਕ੍ਰਿ. ਵਿ- ਯੁਗ ਆਰੰਭ ਹੋਣ ਵੇਲੇ.