ਸੰ. ਰਕ੍ਤ. ਵਿ- ਲਾਲ ਰੰਗ ਵਾਲਾ. ਸੁਰਖ। ੨. ਪ੍ਰੇਮ ਸਹਿਤ. ਅਨੁਰਕ੍ਤ। ੩. ਸੰਗ੍ਯਾ- ਲਹੂ. ਖ਼ੂਨ। ੪. ਮਾਤਾ ਦਾ ਵੀਰਯ. "ਰਕਤ ਬਿੰਦੁ ਕਾ ਇਹੁ ਤਨੋ." (ਸ੍ਰੀ ਅਃ ਮਃ ੧) ੫. ਕੇਸਰ। ੬. ਤਾਂਬਾ। ੭. ਸੰਧੂਰ। ੮. ਮੁਹੱਬਤ। ੯. ਲਾਲ ਰੰਗ.; ਦੇਖੋ, ਰਕਤ.
ਇਸਤ੍ਰੀ ਦੇ ਰਕਤ ਵਿੱਚ ਉਹ ਸੂਖਮ ਅਣੁਕੀਟ, ਜਿਨ੍ਹਾਂ ਤੋਂ ਮਨੁਖ ਦੇ ਵੀਰਯ ਨਾਲ ਮਿਲਕੇ ਸੰਤਾਨ ਦੀ ਉਤਪੱਤੀ ਹੁੰਦੀ ਹੈ. Ovum ਦੇਖੋ, ਗਰਭ. "ਰਕਤ ਕਿਰਮ ਮਹਿ ਨਹੀ ਸੰਘਾਰਿਆ." (ਮਾਰੂ ਸੋਲਹੇ ਮਃ ੫) ਜੇ ਇਹ ਕੀੜੇ ਕਿਸੇ ਦੋਸ ਨਾਲ ਮੁਰਦਾ ਹੋਜਾਣ, ਤਾਂ ਸੰਤਾਨ ਨਹੀਂ ਹੁੰਦੀ. ਇਹ ਅਕਾਲ ਦੀ ਕ੍ਰਿਪਾ ਹੈ ਕਿ ਤੈਨੂੰ ਸੰਘਾਰ ਨਹੀਂ ਕੀਤਾ, ਸਗੋਂ ਅਣੁਕੀਟ ਤੋਂ ਸੁੰਦਰ ਦੇਹ ਬਣਾ ਦਿੱਤੀ ਹੈ.
nan
ਲਹੂ ਪੀਣ ਨਾਲ ਹੋਗਏ ਹਨ ਜਿਸ ਦੇ ਲਾਲ ਦੰਦ, ਕਾਲੀ ਦੇਵੀ. "ਤੁਹੀ ਆਪ ਕੋ ਰਕਤਦੰਤਾ ਕਹੈ ਹੈਂ." (ਚੰਡੀ ੧)
ਰਕ੍ਤ (ਲਹੂ) ਪੀਣ ਵਾਲਾ, ਰਾਖਸ। ੨. ਕਟੂਆ. ਖਟਮਲ. ਮਾਙਣੂ। ੩. ਚਿੱਚੜ.
ਲਹੂ ਪੀਣ ਵਾਲੀ, ਜੋਕ। ੨. ਕਾਲੀ ਦੇਵੀ.
ਲਹੂ ਦੀ ਬੂੰਦ। ੨. ਰਕਤ ਅਤੇ ਵਿੰਦੁ. ਦੇਖੋ, ਰਕਤ ਬਿੰਦੁ ਕੀ ਮੜੀ.
ਮਾਤਾ ਦੀ ਰਿਤੁ ਅਤੇ ਪਿਤਾ ਦੇ ਵੀਰਯ ਤੋਂ ਬਣੀ ਦੇਹ. "ਰਕਤ ਬਿੰਦੁ ਕੀ ਮੜੀ ਨ ਹੋਤੀ." (ਸਿਧਗੋਸਟਿ)
nan
ਰਕ੍ਤ (ਲਾਲ) ਹੋਵੇ ਜਿਸ ਦਾ ਦਾਣਾ, ਅਨਾਰ ਦਾੜਿਮ। ੨. ਇੱਕ ਦੈਤ, ਜੋ ਸ਼ੁੰਭ ਦਾ ਸੈਨਾਪਤਿ ਸੀ. ਇਸ ਦੇ ਰਕ੍ਤ (ਲਹੂ) ਦੀਆਂ ਬੂੰਦਾਂ ਤੋਂ ਅਨੇਕ ਰਾਖਸ ਪੈਦਾ ਹੋ ਜਾਂਦੇ ਸਨ. ਮਾਰਕੰਡੇਯ ਪੁਰਾਣ ਅਨੁਸਾਰ ਇਸ ਨੂੰ ਕਾਲੀ ਅਤੇ ਦੁਰਗਾ ਨੇ ਮਿਲਕੇ ਮਾਰਿਆ. "ਚੰਡੀ ਦਯੋ ਵਿਦਾਰ, ਸ੍ਰੌਨਪਾਨ ਕਾਲੀ ਕਰ੍ਯੋ. ××× ਰਕਤ ਬੀਜ ਜਬ ਮਾਰਿਓ ਦੇਵੀ ਇਹ ਪਰਕਾਰ." (ਚੰਡੀ ੧) "ਰਕਤਬੀਜੁ ਕਾਲਨੇਮੁ ਬਿਦਾਰੇ." (ਗਉ ਅਃ ਮਃ ੧) ਦੇਖੋ, ਸ੍ਰੋਣਤਬੀਜ। ੩. ਮਾਤਾ ਦੇ ਰਕਤ ਵਿੱਚ ਰਹਿਣ ਵਾਲੇ ਉਹ ਅਣੁ ਜੀਵ, ਜੋ ਵੀਰਯ ਨਾਲ ਮਿਲਕੇ ਸ਼ਰੀਰ ਦੀ ਰਚਨਾ ਦਾ ਕਾਰਣ ਹੁੰਦੇ ਹਨ. ਦੇਖੋ, ਰਕਤਕਿਰਮ। ੪. ਰਕ੍ਤ ਅਤੇ ਵੀਰਯ. ਮਾਤਾ ਦੀ ਰਜ ਅਤੇ ਪਿਤਾ ਦਾ ਵੀਰਯ.
ਸੰ. रकता. ਸੰਗ੍ਯਾ- ਰੱਤਕ. ਲਾਲੜੀ. ਘੁੰਘਚੀ। ੨. ਮਜੀਠ। ੩. ਲਾਖ.