ਸੰਗ੍ਯਾ- ਹਠ ਨਾਲ ਇੰਦ੍ਰੀਆਂ ਦੇ ਰੋਕਣ ਦਾ ਕਰਮ. ਭਾਵ- ਮਨ ਸ਼ਾਂਤ ਨਹੀਂ, ਪਰ ਲੋਕ ਲਾਜ ਆਦਿਕ ਦੇ ਭੈ ਨਾਲ ਇੰਦ੍ਰੀਆਂ ਨੂੰ ਰੋਕਕੇ ਰੱਖਣਾ. "ਹਠ ਨਿਗ੍ਰਹਿ ਅਤਿ ਰਹਤ." (ਕਾਨ ਮਃ ੫)
ਸੰਗ੍ਯਾ- ਹਠ ਨਾਲ ਸਿੱਧ ਹੋਣ ਵਾਲਾ ਯੋਗ. ਦੇਖੋ, ਅਸਟਾਂਗ। ੨. ਹਠ ਯੋਗ ਪ੍ਰਦੀਪਿਕਾ ਵਿੱਚ ਲਿਖਿਆ ਹੈ ਕਿ "ਹ" ਸੂਰਜ "ਠ" ਚੰਦ੍ਰਮਾ. ਇਨ੍ਹਾਂ ਦੋਹਾਂ ਦਾ ਯੋਗ (ਸੰਬੰਧ) ਕਰਨਾ ਹਠ ਯੋਗ ਹੈ. ਭਾਵ- ਇੜਾ ਅਤੇ ਪਿੰਗਲਾ ਦਾ ਸੁਖਮਨਾ ਨਾਲ ਜੋੜਨਾ.
ਵਿ- ਹਠ ਵਾਲੀ. ਆਪਣੇ ਇਰਾਦੇ ਤੋਂ ਨਾ ਮੁੜਨ ਵਾਲੀ. "ਮੁਹਕਮ ਫੌਜ ਹਠਲੀ ਰੇ." (ਆਸਾ ਮਃ ੫)
nan
ਵਿ- ਹਠ ਵਾਲਾ. ਹਠੀਆ.
ਵਿ- ਹਠ ਵਾਲਾ (ਵਾਲੇ). "ਚਲੇ ਬੀਰ ਧੀਰੰ ਹਠੇ." (ਗ੍ਯਾਨ)
ਹਠ ਕਰਕੇ. ਹਠ ਤੋਂ. "ਹਠਿ ਨ ਪਤੀਜੈ ਨਾ ਬਹੁ ਭੇਖੈ." (ਧਨਾ ਅਃ ਮਃ ੧)