Meanings of Punjabi words starting from ਜ

ਸਰਵ- ਜਿਸ ਦਾ. ਜੈਂਦਾ। ੨. ਵਿ- ਜਡ. ਜੜ੍ਹ. ਮੂਰਖ. ਉਜੱਡ. "ਪੰਡਿਤ ਮੋਹਰਹੇ ਸੁਨਕੈ, ਅਰੁ ਮੋਹ ਗਏ ਸੁਨਕੈ ਜਨ ਜੈਂਡਾ." (ਕ੍ਰਿਸਨਾਵ)


ਜਿਸ ਦਾ. "ਜੈਂਦਾ ਜਸ ਦੇਸ ਦੇਸ ਸਭੇ ਲੋਕ ਗਾਂਵਦੇ." (ਮੰਗਲ ਕਵਿ)


ਜਿਸ ਦੇ. "ਫਤੇ ਦੀ ਨਿਸ਼ਾਨੀ ਜੈਂਦੇ ਦ੍ਵਾਰ ਦਰਗਾਹ ਦੀ." (ਮੰਗਲ ਕਵਿ)


ਸਰਵ- ਯਃ ਜੇਹੜਾ. "ਜੋ ਆਇਆ ਸੋ ਸਭਕੋ ਜਾਸੀ." (ਗਉ ਛਤੰ ਮਃ ੩) ੨. ਜੋਇ ਅਤੇ ਜੋਰੂ ਦਾ ਸੰਖੇਪ. ਦੇਖੋ, ਜੋਜਿਤ। ੩. ਫ਼ਾ. ਜ਼ੋ. ਅਜ਼- ਓ ਦਾ ਸੰਖੇਪ. ਉਸ ਤੋਂ। ੪. ਸਿੰਧੀ. ਕਾ. ਦਾ. ਦੇਖੋ, ਮਹਿੰਜੋ.


ਜੋਤਿਆ. ਜੋੜਿਆ. "ਮੈ ਸਤ ਕਾ ਹਲੁ ਜੋਆਇਆ." (ਸ੍ਰੀ ਮਃ ੫. ਪੈਪਾਇ)


ਸੰਗ੍ਯਾ- ਜਵਾਨੀ ਯੁਵਾਵਸ੍‍ਥਾ. "ਰੂਪਵੰਤ ਜੋਆਨੀ." (ਆਸਾ ਮਃ ੫)


ਸਰਵ- ਜੋ. ਜੇਹੜਾ. "ਚਾਕਰੁ ਤ ਤੇਰਾ ਸੋਇ ਹੋਵੈ ਜੋਇ ਸਹਜਿ ਸਮਾਵਹੇ." (ਵਡ ਛੰਤ ਮਃ ੧) ੨. ਸੰਗ੍ਯਾ- ਸਿੰਧੀ. ਭਾਰਯਾ. ਜੋਰੂ. ਸੰ. ਜਾਯਾ. ਅ਼. [زوَجہ] ਜ਼ੌਜਹ. "ਘਰ ਕੀ ਜੋਇ ਗਵਾਈ ਥੀ." (ਗੌਂਡ ਨਾਮਦੇਵ) ਦੇਖੋ, ਜੋਇ ਖਸਮੁ ੩. ਕ੍ਰਿ. ਵਿ- ਜੋਹਕੇ. ਪੜਤਾਲਕੇ. ਖੋਜਕੇ. "ਬੇਦ ਪੁਰਾਨ ਸਭ ਦੇਖੇ ਜੋਇ." (ਬਸੰ ਰਾਮਾਨੰਦ)