Meanings of Punjabi words starting from ਤ

ਸਰਵ- ਤੇਰਾ.


ਤੇਰਾ ਬਲ. ਤੇਰੀ ਸ਼ਕਤਿ. ਦਸਮਗ੍ਰੰਥ ਵਿੱਚ ਇਹ ਪਦ ਕਈ ਥਾਂਈ ਛੰਦਾਂ ਦੇ ਮੁੱਢ ਆਉਂਦਾ ਹੈ. ਭਾਵ ਇਹ ਹੈ ਕਿ ਜੋ ਕੁਝ ਮੈਂ ਵਰਣਨ ਕਰਦਾ ਹਾਂ, ਇਹ ਤੇਰੀ ਸ਼ਕਤਿ ਦਾ ਪ੍ਰਭਾਵ ਹੈ, ਮੈ ਸੁਤੇ ਕੁਝ ਕਹਿਣ ਨੂੰ ਸਮਰਥ ਨਹੀਂ.


ਦੇਖੋ, ਤੇਰਹ.


ਸੰਗੀਤ ਅਨੁਸਾਰ ਤਾਲ ਦਾ ਇੱਕ ਭੇਦ, ਜਿਸ ਦਾ ਬੋਲ ਇਹ ਹੈ:-#ਧਾਤ੍ਰਿਕ ਧੀਂਨਾ, ਕਿੰਨਾ ਤੀਂਨਾ, ਧਾਧਾ ਧੀਂਨਾ, ਧਾਧਾ ਤੀਨਾ, ਤੀਨਾ, ਧਾਧਾ ਧੀਂਨਾ.


ਦੇਖੋ, ਤੇਰਹ ਰਤਨ.


ਸਰਵ- ਤੇਰੇ. "ਤੇਰਿਆ ਸੰਤਜਨਾ ਕੀ ਬਾਛਉ ਧੂਰਿ." (ਬਸੰ ਮਃ ੫)


ਸਰਵ- "ਜੀਉ ਪਿੰਡ ਸਭ ਤੇਰੀ ਰਾਸਿ." (ਸੁਖਮਨੀ) "ਤੇਰੋ ਜਨ ਹਰਿਜਸ ਸੁਨਤ ਉਮਾਹਿਓ." (ਕਾਨ ਮਃ ੫)