Meanings of Punjabi words starting from ਦ

ਦੇਖੋ, ਦੇਰ ੧.


ਫ਼ਾ. [دیرینہ] ਵਿ- ਦੇਰ ਦਾ ਪੁਰਾਣਾ. ਪ੍ਰਾਚੀਨ.


ਸੰ. देव. ਧਾ- ਖੇਡਣਾ, ਕ੍ਰੀੜਾ ਕਰਨਾ। ੨. ਸੰਗ੍ਯਾ- ਦੇਵਤਾ. ਸੁਰ. "ਨਾਮ ਧਿਆਵਹਿ ਦੇਵ ਤੇਤੀਸ." (ਸਵੈਯੇ ਮਃ ੩. ਕੇ) ਦੇਖੋ, ਲੈਟਿਨ Deus। ੩. ਗੁਰੂ. "ਦੇਵ, ਕਰਹੁ ਦਇਆ ਮੋਹਿ ਮਾਰਗਿ ਲਾਵਹੁ." (ਆਸਾ ਕਬੀਰ) ੪. ਰਾਜਾ। ੫. ਮੇਘ. ਬੱਦਲ। ੬. ਪੂਜ੍ਯ ਦੇਵਤਾ ਦੀ ਮੂਰਤਿ. "ਬਾਹਰਿ ਦੇਵ ਪਖਾਲੀਐ ਜੇ ਮਨ ਧੋਵੈ ਕੋਇ." (ਗੂਜ ਮਃ ੧) ੭. ਪਾਰਬ੍ਰਹਮ. ਕਰਤਾਰ। ੮. ਪਾਰਸੀਆਂ ਦੇ ਪਰਮ ਗ੍ਰੰਥ ਜ਼ੰਦ ਵਿੱਚ ਦੇਵ ਦਾ ਅਰਥ ਅਸੁਰ ਹੈ। ੯. ਦੇਖੋ, ਦੇਉ ੩. ਅਤੇ ੪.


ਸੰਗ੍ਯਾ- ਦੇਵਸ੍‍ਥਲ. ਦੇਵਸ੍‍ਥਾਨ. ਦੇਵਮੰਦਿਰ। ੨. ਸਾਧੁਸਮਾਜ। ੩. ਧਰਮਸਾਲਾ.


ਸੰਗ੍ਯਾ- ਦੇਵ ਅਰਿੰਦਮ ਅਰਦਨੀ. ਦੇਵਤਿਆਂ ਦੇ ਵੈਰੀ (ਰਾਖਸਾਂ ਨੂੰ) ਨਾਸ਼ ਕਰਨ ਵਾਲੀ, ਦੁਰਗਾ. (ਚੰਡੀ ੨)


ਸੰਗ੍ਯਾ- ਦੇਵਤਿਆਂ ਦੇ ਵੈਰੀ, ਦੈਤ.


ਦੇਖੋ, ਦੇਵਪਤਨੀ.


ਦੇਵਸ੍‍ਥਲ. ਦੇਵਤਾ ਦਾ ਅਸਥਾਨ। ੨. ਦੇਵਤਿਆਂ ਦੀ ਕ੍ਰੀੜਾ ਦੇ ਕੈਲਾਸ, ਸੁਮੇਰ ਹਿਮਾਲਯ ਆਦਿ ਥਾਂ। ੩. ਕਰਤਾਰ ਦਾ ਮੰਦਿਰ. ਗੁਰਦ੍ਵਾਰਾ. ਸਤਸੰਗ। ੪. ਗ੍ਯਾਨੀ ਦਾ ਦਿਮਾਗ਼. "ਦੇਵਸਥਾਨੈ ਕਿਆ ਨੀਸਾਣੀ? ਤਹ ਬਾਜੈ ਸਬਦ ਅਨਾਹਦ ਬਾਣੀ." (ਰਾਮ ਬੇਣੀ)