nan
ਵਿਸ੍ਤਿਤ ਹੋਈ. ਫੈਲੀ ਹੋਈ. "ਕੀਰਤਿ ਜਨ ਅਮਰਦਾਸ ਬਿਸ੍ਤਰੀਆ." (ਸਵੈਯੇ ਮਃ ੩. ਕੇ) ੨. ਵਿਸ੍ਤਾਰ ਕਰਨ ਵਾਲਾ.
ਸੰ. विषितायुध- ਵਿਸਿਤਾਯੁਧ. ਸੰਗ੍ਯਾ- ਮੁਕ੍ਤ ਸ਼ਸਤ੍ਰ ਉਹ ਹਥਿਆਰ, ਜੋ ਹੱਥੋਂ ਛੱਡਕੇ ਵੈਰੀ ਉੱਤੇ ਫੈਂਕਿਆ ਜਾਵੇ. "ਬਿਸਤਾਯੁਧ ਲੈ ਫੁਨ ਜੁੱਧ ਕਿਯੋ." (ਕ੍ਰਿਸਨਾਵ)
ਸੰ. ਵਿਸ੍ਤਾਰ. ਸੰਗ੍ਯਾ- ਫੈਲਾਉ। ੨. ਵ੍ਰਿਕ੍ਸ਼੍. ਬਿਰਛ.; ਦੇਖੋ, ਬਿਸਤਾਰ.
ਵਿਸ੍ਤਾਰ ਕੀਤੀ ਫੈਲਾਈ। ੨. ਵਿਸ (ਜ਼ਹਿਰ) ਉਤਾਰੀ. ਵਿਸ ਦੂਰ ਕੀਤੀ.#"ਸਿੱਖੀ ਜਹਿਂ ਕਹਿਂ ਬਹੁ ਬਿਸਤਾਰੀ, ਵਿਸਿਅਨ ਬਿਸਤਾਰੀ ਦੁਖਹੀਨ." (ਗੁਪ੍ਰਸੂ)
ਸੰ. ਵਿਸ੍ਤੀਰ੍ਣ. ਵਿ- ਫੈਲਿਆ ਹੋਇਆ. ਵਿਸ੍ਰਤ੍ਰਿਤ (विस्तृत) ੨. ਲੰਮਾ. ਦੀਰਖ. ਵਿਸ਼ਾਲ.
ਸੰ. विस्तृत- ਵਿਸ੍ਤ੍ਰਿਤ. ਵਿ- ਫੈਲਿਆ ਹੋਇਆ, ਹੋਈ. "ਸੋਭਾ ਸਰਬ ਜਗਤ ਬਿਸਤੀਰਤ." (ਨਾਪ੍ਰ)
ਦੇਖੋ, ਬਿਸਤੀਰਣ.; ਸੰ. ਵਿਸ੍ਤਿਰ੍ਣ. ਵਿ- ਲੰਮਾ। ੨. ਵਡਾ। ੩. ਫੈਲਿਆ ਹੋਇਆ. ਵਿਸ੍ਤਾਰ ਸਹਿਤ. "ਅਨਿਕ ਮਾਯਾ ਬਿਸ੍ਤੀਰਨਹ." (ਸਹਸ ਮਃ ੫)
ਦੇਖੋ, ਬਿਸਤਾਰ. "ਕਰਿ ਡਿਠੇ ਬਿਸਥਾਰ." (ਸ੍ਰੀ ਮਃ ੫); ਦੇਖੋ, ਬਿਸਤਾਰ.