Meanings of Punjabi words starting from ਚ

ਸੰਗ੍ਯਾ- ਚੋਰ. ਦੂਸਰੇ ਦੀ ਵਸਤੁ ਚੁਰਾਉਣ ਵਾਲਾ। ੨. ਦੇਖੋ, ਚਾਮਰ। ੩. ਸੰ. ਚੌਲ. ਚੂੜਾ. ਮੁਕੁਟ. ਤਾਜ. "ਗਿਰੈਂ ਚੌਰ ਚਾਰੰ." (ਰਾਮਾਵ) ੪. ਨਾਹਨਰਾਜ ਵਿੱਚ ਇੱਕ ਪਹਾੜ ਦਾ ਟਿੱਲਾ "ਚੌਰ" ਨਾਮ ਤੋਂ ਪ੍ਰਸਿੱਧ ਹੈ, ਜਿਸ ਦੀ ਬਲੰਦੀ ੧੧੯੨੨ ਫੁਟ ਹੈ.


ਸੰ. ਚਤੁਰਸ਼੍ਰ.¹ ਵਿ- ਚਾਰੇ ਪਾਸਿਓਂ ਇੱਕੋ ਜੇਹਾ. ਚੁਕੋਣਾ.


ਵਿ- ਚੌਰ ਜੇਹੀ ਦਾੜ੍ਹੀ ਵਾਲਾ। ੨. ਚੌੜਾ ਦੀ ਥਾਂ ਭੀ ਚੌਰਾ ਪਦ ਕਵੀ ਲਿਖਦੇ ਹਨ। ੩. ਪਿੰਡ ਦੀ ਸੱਥ। ੪. ਦੇਵਤਾ ਦਾ ਅਸਥਾਨ. ਦੇਵਮੰਦਿਰ। ੫. ਚਿੱਟੀ ਪੂਛ ਵਾਲਾ ਬੈਲ. ਇਸੇ ਤੋਂ ਚਿਟਦਾੜ੍ਹੀਏ ਲਈ ਨਫਰਤ ਬੋਧਕ ਚੌਰਾ ਸ਼ਬਦ ਵਰਤਦੇ ਹਨ.


ਦੇਖੋ, ਚਉਰਾਸੀ.


ਯੋਗੀਆਂ ਨੇ ਪਸ਼ੂ ਪੰਖੀਆਂ ਦੀ ਬੈਠਕ ਤੋਂ ਚੁਰਾਸੀ ਆਸਨ ਚੁਣੇ ਹਨ, ਜਿਨ੍ਹਾਂ ਦਾ ਅਭ੍ਯਾਸ ਅਸ੍ਟਾਂਗਯੋਗ ਦੇ ਸਾਧਕ ਨੂੰ ਕਰਨਾ ਪੈਂਦਾ ਹੈ. ਆਸਨਾਂ ਦੇ ਨਾਮ ਤੋਂ ਹੀ ਪਾਠਕ ਉਨ੍ਹਾਂ ਦੇ ਸਰੂਪ ਨੂੰ ਸਮਝ ਸਕਦੇ ਹਨ, ਯਥਾ- ਸਿੰਹਾਸਨ, ਹੰਸਾਸਨ, ਕੂਰ੍‍ਮਾਸਨ, ਮਾਂਡੂਕਾਸਨ ਆਦਿ. ਦੇਖੋ, ਆਸਣ। ੨. ਰਤਿਸ਼ਾਸਤ੍ਰ (ਕੋਕ) ਵਿੱਚ ਭੀ ਯੋਗੀਆਂ ਵਾਂਙ ਮੈਥੁਨ ਦੇ ਚੌਰਾਸੀ ਆਸਨ ਕਲਪੇ ਹਨ.


ਯੋਗੀਆਂ (ਗੋਰਖਪੰਥੀਆਂ) ਦੇ ਮੰਨੇ ਹੋਏ ਸ਼ਿਰੋਮਣੀ ਯੋਗੀ, ਜਿਨ੍ਹਾਂ ਦੀ ਗਿਣਤੀ ਚੌਰਾਸੀ ਹੈ.¹#ਊਰਮਿ, ਅਸੁਨਾਥ, ਅਸੁਰਵਿਨਾਸੀ, ਅਨਹਦਸ਼ਬਦੀ, ਅਬਿਨਾਸੀ, ਅਮਰਨਿਧਿ, ਅਮ੍ਰਿਤਭੋਗੀ, ਆਨੰਦਰੂਪੀ, ਆਪਸ੍ਵਰੂਪੀ, ਔਘੜ, ਈਸ਼੍ਵਰ, ਏਕਰੰਗੀ, ਏਕਾਂਗੀ, ਏਕਾਂਤਵਾਸੀ, ਸਮਾਰਤ, ਸਰਸ੍ਵਤੀ, ਸਾਗਰ, ਸਿੱਧਸੇਨ, ਸ਼ੀਤਲ, ਸੁਰਤਿਸਿੱਧ, ਸ਼ੰਕਰ, ਸੰਭਾਲਕਾ, ਸ਼ੰਭੁ, ਸ੍ਵਰਸਿੱਧ, ਹਨੀਫਾ, ਹਰਸਨਿਧਿ, ਕਨਕ, ਕਨੀਫਾ, ਕਮਲਸੈਨ, ਕਰਮਨਾਸੀ, ਕਲਾਵਿਲਾਸੀ, ਕਲੇਸ਼ਨਾਸੀ, ਕਾਲੇਂਦ੍ਰ, ਕੇਲਿਕਰਨ, ਕੇਵਲਕਰਮੀ, ਕ੍ਰਿਸਨਕੁਮਾਰ, ਖਲਕਨਿਧਿ, ਖਿੰਥੜ, ਗਗਨਵਾਸੀ, ਗਿਰਿਧਰ, ਗਿਰਿਬੋਧ, ਗੁਫਾਬਾਸੀ, ਗੋਪਾਲ, ਗੋਵਰਧਨ, ਘਨਾਨੰਦੀ, ਚਤੁਰਬੈਨ, ਚਲਨਿਧਿ, ਜਾਲਕ, ਜੋਗਅਨੂਪੀ, ਜੋਤਿਮਗਨ, ਜੋਤਿਲਗਨ, ਝੰਗਰ, ਤਪਨ, ਤਰੰਗੀ, ਦਰਸ਼ਨਜੋਤਿ, ਦੁੱਖਨਾਸੀ, ਧੂਰਮ, ਨਿਤ੍ਯਸਿੱਧ, ਨਿਰਤ, ਪਰਵਤ, ਪਲਕਨਿਧਿ, ਪਲਾਸਭੋਗੀ, ਪੂਰਨ, ਪ੍ਰਾਣਨਾਥ, ਬਿਹੰਗਮਜੋਗੀ, ਬਿੰਬਸਾਰ, ਬਿਮਲਜੋਤਿ, ਬ੍ਰਹਮ, ਬ੍ਰਹਮਭੋਗੀ, ਬ੍ਰਹਮਯੋਗੀ, ਭਰਥਰਿ, ਭੂਤਨਾਥ, ਭੰਗਰ, ਮਹਾਯੋਗੀ, ਮਗਨਧਾਰ, ਮੁਕਤੇਸ਼੍ਵਰ, ਮੂਲਮੰਤ੍ਰੀ, ਯੋਗਨਿਧਿ, ਰਾਮਸਿੱਧ, ਰੰਗਨਾਥ, ਲੋਹਾਰੀਪਾ, ਲੰਗਰ, ਵਿਸਨੁਪਤਿ ਅਤੇ ਵਿਚਿਤ੍ਰਕਰਮੀ.