Meanings of Punjabi words starting from ਜ

ਜੋਤਿਆ. ਜੋੜਿਆ. ਸੰ. ਯੋਕ੍‌ਤ੍ਰਿਤ. "ਹੈਵਰ ਬ੍ਰਿਖ ਜੋਇਓ." (ਗਉ ਮਃ ੫) "ਫਿਰਿ ਫਿਰਿ ਜੋਨੀ ਜੋਇਆ." (ਮਾਰੂ ਮਃ ੫) ੨. ਫ਼ਾ. [جویا] ਢੂੰਢਣ ਵਾਲਾ. ਖੋਜੀ. ਦੇਖੋ ਜੋਈਦਨ.


ਫ਼ਾ. [جویان] ਢੂੰਢਦਾ ਹੋਇਆ. ਖੋਜਦਾ ਹੋਇਆ.


ਜ੍ਯੋਤਿਸੀ. "ਪੰਡਿਤ ਪਾਧੇ ਜੋਇਸੀ." (ਆਸਾ ਅਃ ਮਃ ੧) ੨. ਢੂੰਡੇਗਾ. ਭਾਲੇਗਾ। ੩. ਦੇਖੇਗਾ. ਦੇਖੋ, ਜੋਈਦਨ.


ਕਬੀਰ ਜੀ ਦਾ ਬਸੰਤ ਰਾਗ ਵਿੱਚ ਸ਼ਬਦ ਹੈ-#੧. ਜੋਇ ਖਸਮੁ ਹੈ ਜਾਇਆ,#੨. ਪੂਤਿ ਬਾਪੁ ਖੇਲਾਇਆ,#੩. ਬਿਨੁ ਸ੍ਰਵਣਾ ਖੀਰ ਪਿਲਾਇਆ,#੪. ਸੁਤਿ ਮੁਕਲਾਈ ਅਪਨੀ ਮਾਉ,#੫. ਪਗਾ ਬਿਨੁ ਹੁਰੀਆ ਮਾਰਤਾ,#੬. ਬਦਨੈ ਬਿਨੁ ਖਿਰ ਖਿਰ ਹਾਸਤਾ,#੭. ਨਿੰਦ੍ਰਾ ਬਿਨੁ ਨਰੁ ਪੈ ਸੋਵੈ,#੮. ਬਿਨੁ ਬਾਸਨ ਖੀਰੁ ਬਿਲੋਵੈ,#੯. ਬਿਨੁ ਅਸਥਨ ਗਊ ਲਵੇਰੀ,#੧੦ ਪੈਡੇ ਬਿਨੁ ਬਾਟ ਘਨੇਰੀ. xxx#ਇਸ ਦਾ ਭਾਵ ਹੈ:-#ਜਿਵੇਂ ਇਸ ਪਦ ਵਿੱਚ ਲਿਖੀਆਂ ਗੱਲਾਂ ਅਸੰਭਵ ਹਨ, ਤਿਵੇਂ ਬਿਨਾ ਗੁਰੂ ਗ੍ਯਾਨਮਾਰਗ ਦੀ ਪ੍ਰਾਪਤੀ ਅਣਬਣ ਹੈ. ਸਾਂਪ੍ਰਦਾਈ ਗ੍ਯਾਨੀ ਇਸ ਦਾ ਹੇਠ ਲਿਖਿਆ ਅਰਥ ਭੀ ਕਰਦੇ ਹਨ:-#੧. ਔਰਤ (ਮਾਯਾ) ਨੇ ਖਸਮ (ਈਸ਼੍ਵਰ) ਨੂੰ ਪੈਦਾ ਕੀਤਾ. ਭਾਵ- ਜੀਵ ਈਸ਼੍ਵਰ ਭੇਦ ਮਾਇਆ ਕਰਕੇ ਹੋਏ.#੨. ਪੁੱਤ ਨੇ ਬਾਪ ਨੂੰ ਖੇਲਾਇਆ. ਭਾਵ- ਜੀਵ ਨੇ ਈਸ਼੍ਵਰ ਨੂੰ ਪਾਲਣ ਪੋਸਣ ਆਦਿ ਕ੍ਰੀੜਾ ਵਿੱਚ ਪ੍ਰਵਿਰਤ ਕਰਾਇਆ.#੩. ਬਿਨਾ ਥਣਾਂ ਤੋਂ ਦੁੱਧ ਪਿਆਇਆ. ਭਾਵ- ਮਾਇਆ ਨੇ ਜੀਵ ਨੂੰ ਵਿਸੇਭੋਗ ਦੇ ਰਸ ਵਿੱਚ ਲਾਇਆ.#੪. ਪੁੱਤ (ਜੀਵ) ਨੇ ਆਪਣੀ ਮਾਂ (ਮਾਯਾ) ਭੋਗ ਲਈ ਆਪਣੀ ਕਰ ਲਈ ਹੈ.#੫. ਮਨ ਪੈਰਾਂ ਬਿਨਾ ਹੈ, ਪਰ ਦੂਰ ਦੂਰ ਛਾਲਾਂ ਮਾਰਦਾ ਹੈ.#੬. ਮੁਖ ਬਿਨਾ ਹੈ, ਪਰ ਖਿੜ ਖਿੜ ਹਸਦਾ ਹੈ. ਭਾਵ- ਵਿਸਿਆਂ ਕਰਕੇ ਪ੍ਰਸੰਨ ਹੁੰਦਾ ਹੈ.#੭. ਜੀਵ ਵਾਸਤਵ ਵਿੱਚ ਬਿਨਾ ਨਿਦ੍ਰਾ (ਅਵਿਦ੍ਯਾ) ਦੇ ਹੈ, ਪਰ ਸੌਂ ਰਿਹਾ ਹੈ.#੮. ਬਰਤਨ ਸਰੀਰ ਤੋਂ ਬਿਨਾ (ਭਾਵ- ਅਸੰਗ) ਹੈ, ਪਰ ਸੁਖਾਂ ਲਈ ਜਤਨ ਵਿੱਚ ਲੱਗਾ ਹੈ.#੯. ਸ੍‌ਥਿਤਿਰੂਪ ਥਣਾਂ ਤੋਂ ਰਹਿਤ ਗਊ (ਮਾਯਾ) ਪਦਾਰਥਭੋਗ ਰੂਪ ਦੁੱਧ ਦੇ ਰਹੀ ਹੈ.#੧੦ ਜੀਵ ਆਵਾਗਮਨ ਰਹਿਤ ਹੈ, ਪਰ ਚੌਰਾਸੀ ਵਿੱਚ ਭ੍ਰਮਦਾ ਹੈ.


ਫ਼ਾ. [جوئِندہ] ਵਿ- ਟੋਲਣ ਵਾਲਾ. ਖੋਜੀ. "ਹਉ ਜੋਇੰਦਾ ਸੱਚ ਦਾ." (ਮਗੋ) ਦੇਖੋ, ਜੋਈਦਨ.


ਸਰਵ- ਜੋ. ਯਃ ਜੇਹੜਾ. "ਜੋਈ ਜੋਈ ਜੋਰਿਓ ਸੋਈ ਸੋਈ ਫਾਟਿਓ." (ਮਲਾ ਰਵਿਦਾਸ) ੨. ਸੰਗ੍ਯਾ- ਭਾਰਯਾ. ਜੋਰੂ. ਜਾਯਾ. ਜ਼ੌਜਹ. "ਕਵਨ ਪੁਰਖ ਕੀ ਜੋਈ." (ਆਸਾ ਕਬੀਰ) ੩. ਕ੍ਰਿ. ਵਿ- ਜੋਹਕੇ. ਖੋਜਕੇ. ਪੜਤਾਲ ਕਰਕੇ. "ਸਗਲੇ ਮੈ ਦੇਖੇ ਜੋਈ." (ਮਾਰੂ ਮਃ ੫) ਦੇਖੋ, ਜੋਈਦਨ। ੪. ਜੋੜੀ. ਜੋਤੀ। ੫. ਜੋਈਂ. ਦੇਖਾਂ. "ਜੋਈ ਸਾਂਈ ਮੁਹ ਖੜਾ." (ਵਾਰ ਮਾਰੂ ੨. ਮਃ ੫)


ਦੇਖੀਐ. ਵੇਖੀਏ। ੨. ਭਾਲੀਏ. ਦੇਖੋ, ਜੋਈਦਨ. "ਗੁਰਸਬਦੀ ਦਰ ਜੋਈਐ." (ਮਾਰੂ ਅਃ ਮਃ ੧)


ਫ਼ਾ. [جوئیِدن] ਕ੍ਰਿ. ਢੂੰਢਣਾ. ਟੋਲਣਾ. ਭਾਲਣਾ.


ਅ਼. [جوش] ਸੰਗ੍ਯਾ- ਉਬਾਲ। ੨. ਕ੍ਰੋਧ. "ਉਠ੍ਯੋ ਕਟੋਚਨ ਜੋਸ." (ਵਿਚਿਤ੍ਰ) ੩. ਸੰ. ਜੋਸ. ਪ੍ਰੇਮ। ੪. ਸੁਖ.