Meanings of Punjabi words starting from ਬ

ਦੇਖੋ, ਬਿਸਤੀਰਤ.


ਦੇਖੋ, ਬਿਸਤੀਰਣ. "ਪੂਰਣ ਬਿਸਥੀਰਨ ਥੀਰਨ ਸੁਆਮੀ." (ਮਾਰੂ ਮਃ ੫) "ਏਕੁ ਬਿਸਥੀਰਨੁ ਏਕੁ ਸੰਪੂਰਨ." (ਬਿਲਾ ਮਃ ੫)


ਸੰ. ਵਿਸ਼ਦ. ਵਿ- ਚਿੱਟਾ. ਸਫੇਦ। ੨. ਸੰਗ੍ਯਾ- ਸਫੇਦ ਰੰਗ.


ਦੇਖੋ, ਬਿਸਨੁ। ੨. ਪਾਰਬ੍ਰਹਮ. ਕਰਤਾਰੁੰ. ਦੇਖੋ, ਬਿਸਨੁ ੪. "ਬਿਸਨ ਕੀ ਮਾਇਆ ਤੇ ਹੋਇ ਭਿੰਨ." (ਸੁਖਮਨੀ) ੩. ਹਿੰਦੂਆਂ ਦੇ ਤਿੰਨ ਦੇਵਤਿਆਂ ਵਿੱਚੋਂ ਚਤੁਰਭੁਜ ਜਗਤਪਾਲਕ ਦੇਵਤਾ "ਬਿਸਨ ਮਹੇਸ ਸਿਧ ਮੁਨਿ ਇੰਦ੍ਰਾ" (ਕਲਿ ਮਃ ੫)


ਕੁਛਵਾਹਾ ਵੰਸ਼ ਦਾ ਭੂਸਣ ਜੈਪੁਰ ਦਾ ਰਾਜਾ, ਜੋ ਰਾਮਸਿੰਘ ਦਾ ਪੁਤ੍ਰ ਅਤੇ ਜਯਸਿੰਘ ਸਵਾਈ ਦਾ ਪਿਤਾ ਸੀ, ਇਸ ਦਾ ਦੇਹਾਂਤ ਸਨ ੧੬੯੩ ਵਿੱਚ ਹੋਇਆ ਹੈ. ਦੇਖੇ, ਜਯਸਿੰਘ ਅਤੇ ਧੂਬਰੀ.


ਵਿਸਨੁਤਨਯ. ਕਰਤਾਰ ਦੇ ਪੁਤ੍ਰ ਸਾਧੁਜਨ. "ਬਿਸਨਤਨਾ ਜਸ ਗਾਵੈ." (ਗਉ ਬਾਵਨ ਕਬੀਰ)


ਦੇਖੋ, ਗਹਿਰਗੰਭੀਰੀਏ.


ਦੇਖੋ, ਬਿਸਨੁਪਦ. "ਕਹਾਂ ਬਿਸਨਪਦ ਗਾਵੈ ਗੁੰਗ." (ਸੁਖਮਨੀ)