ਸੰ. ਮਿਸ੍ਟਾਨ. ਸੰਗ੍ਯਾ- ਮਿੱਠਾ ਅੰਨ. ਮਿਠਾਈ. "ਏਕ ਮਿਸਟਾਨ ਪਾਨ ਲਾਵਤ ਮਹਾ ਪ੍ਰਸਾਦ" (ਭਾਗੁ ਕ)
ਦੇਖੋ, ਮਿਸਟ ਅਤੇ ਮਿਸਟਾਨ. "ਸਦਾ ਚਾਯ ਮੁਖਿ ਮਿਸ੍ਟਬਾਣੀ." (ਸਵੈਯੇ ਮਃ ੩. ਕੇ) ਮੂੰਹ ਵਿੱਚ ਮਿੱਠੀ ਬਾਣੀ.
ਅ਼. [مِسطر] ਸੰਗ੍ਯਾ- ਸਤ਼ਰ ਖਿੱਚਣ ਦਾ ਸੰਦ। ੨. ਗੱਤੇ ਜਾਂ ਤਖ਼ਤੀ ਤੇ ਡੋਰੇ ਬੰਨ੍ਹਕੇ ਕਾਗਜਾਂ ਪੁਰ ਸਤਰਾਂ (ਲੀਕਾਂ) ਕੱਢਣ ਦਾ ਸੰਦ. ਲਿਖਣ ਤੋਂ ਪਹਿਲਾਂ ਕਾਗਜ ਤੇ ਸਤਰਾਂ ਦੇ ਨਿਸ਼ਾਨ ਲਾਉਣ ਤੋਂ ਸਤਰ ਵਿੰਗੀ ਨਹੀਂ ਲਿਖੀ ਜਾਂਦੀ.
ਅ਼. [مِسطری - مِستری] ਮਿਸਤ਼ਰੀ. ਸੰਗ੍ਯਾ- ਸਤ਼ਰ (ਰੇਖਾ) ਕੱਢਣ ਦੇ ਸੰਦ ਨੂੰ ਵਰਤਣ ਵਾਲਾ. ਜੋ ਮਕਾਨ ਦੇ ਵ੍ਯੋਂਤਣ ਦੀ ਰੇਖਾ ਜਮੀਨ ਤੇ ਖਿੱਚਦਾ ਹੈ. ਮਕਾਨ ਆਦਿ ਦਾ ਨਕਸ਼ਾ ਬਣਾਉਣ ਵਾਲਾ ਕਾਰੀਗਰ। ੨. ਸਤਰਾਂ ਖਿੱਚਣ ਵਾਲਾ, ਲਿਖਾਰੀ.
ਅੰ. Mission ਉੱਦੇਸ਼. ਖਾਸ ਮਨੋਰਥ। ੨. ਕਿਸੇ ਖਾਸ ਕੰਮ ਲਈ ਭੇਜੀ ਜਮਾਤ। ੩. ਧਰਮਪ੍ਰਚਾਰਕ ਮੰਡਲੀ। ੪. ਏਲਚੀ ਅਥਵਾ ਏਲਚੀਆਂ (ਰਾਜਦੂਤਾਂ) ਦਾ ਟੋਲਾ, ਜੋ ਇੱਕ ਰਿਆਸਤ ਵੱਲੋਂ ਦੂਜੀ ਰਿਆਸਤ ਪਾਸ ਕਿਸੇ ਮੁਆਮਲੇ ਦੇ ਨਿਜਿੱਠਣ ਲਈ ਭੇਜਿਆ ਜਾਵੇ.
ਅੰ. Missionary. ਮਿਸ਼ਨੇਰੀ. ਧਰਮਪ੍ਰਚਾਰ ਦਾ ਮਨੋਰਥ ਲੈਕੇ ਜਾਣ ਵਾਲਾ ਪੁਰਖ। ੨. ਈਸਾਈਮਤ ਦਾ ਪਾਦਰੀ। ੩. ਵਿ- ਮਿਸ਼ਨ ਸੰਬੰਧੀ.
ਅ਼. [مِسمار] ਸੰਗ੍ਯਾ- ਕੀਲ. ਮੇਖ਼। ੨. ਫ਼ਾ. ਵਿ- ਢਾਹਿਆ ਹੋਇਆ. ਤੋੜਿਆ ਹੋਇਆ.
ਦੇਖੋ, ਬਿਸਮਿਲ ਅਤੇ ਮਿਸਿਮਿਲਿ.
ਅ਼. [مِصر] ਮਿਸਰ. ਸੰਗ੍ਯਾ- ਸ਼ਹਿਰ. ਨਗਰ। ੨. ਮਿਸਰ ਦੇਸ਼ (Egypt), ਜਿਸ ਦੀ ਰਾਜਧਾਨੀ ਕਾਹਿਰਾ Cairo ਹੈ. ਮਿਸਰ ਦਾ ਰਕਬਾ ੩੫੦, ੦੦੦ ਵਰਗਮੀਲ ਅਤੇ ਮਰਦੁਮਸ਼ੁਮਾਰੀ ੧੨, ੭੫੦, ੦੦੦ ਹੈ। ੩. ਸੰ. ਮਿਸ਼੍ਰ. ਵਿ- ਮਿਲਿਆ ਹੋਇਆ. ਮਿੱਸਾ।#੪. ਉੱਤਮ. ਸ਼੍ਰੇਸ੍ਟ। ੫. ਸੰਗ੍ਯਾ- ਪ੍ਰਤਿਸ੍ਟਾ ਵਾਲਾ ਪੁਰਖ। ੬. ਬ੍ਰਾਹਮਣ ਦੀ ਉਪਾਧਿ. "ਇਕਿ ਪਾਧੇ ਪੰਡਿਤ ਮਿਸਰ ਕਹਾਵਹਿ." (ਰਾਮ ਅਃ ਮਃ ੧) ਉਪਾਧ੍ਯਾਯ, ਪੰਡਿਤ, ਜਾਤਿਬ੍ਰਾਹਮਣ। ੭. ਵੈਦ੍ਯ. ਤਬੀਬ। ੮. ਲਹੂ. ਖ਼ੂਨ। ੯. ਸੰਨਿਪਾਤ ਰੋਗ.
nan