Meanings of Punjabi words starting from ਸ

ਸੰ. ਸ਼ਯਨ. ਸੰਗ੍ਯਾ- ਸੇਜਾ। ੨. ਸੌਣਾ. "ਗਿਆਨੀ ਜਾਗਹਿ ਸਵਹਿ ਸੁਭਾਇ." (ਵਾਰ ਸੋਰ ਮਃ ੩) "ਕਿਆ ਸਵਣਾ ਕਿਆ ਜਾਗਣਾ." (ਵਾਰ ਗਉ ੧. ਮਃ ੪)


ਸੰਗ੍ਯਾ- ਸਪਤਨੀ. ਸੌਕਣ. "ਸਵਤ ਗਿਰਾ ਤੇ ਮਨ ਬਿਕਲਾਈ." (ਨਾਪ੍ਰ) ਦੇਖੋ, ਸਉਕਣ। ੨. ਸ਼੍ਵੇਤ. ਚਿੱਟਾ. ਦੇਖੋ, ਸਵਤ ਸਵਤ ਤਨ.


(ਸਨਾਮਾ) ਕਾਲਾ ਮ੍ਰਿਗ. ਸ਼੍ਵੇਤ ਅਸ਼੍ਵੇਤ ਤਨ. ਚਿੱਟਾ ਅਤੇ ਕਾਲਾ ਹੈ ਜਿਸਦਾ ਸ਼ਰੀਰ. ਹਰਣ (ਹਰਿਣ) ਦੀ ਪਿੱਠ ਕਾਲੀ ਅਤੇ ਛਾਤੀ ਚਿੱਟੀ ਹੁੰਦੀ ਹੈ.


ਸੰ. ਸੰਗ੍ਯਾ- ਅਪਣੱਤ. ਮਾਲਕਿਯਤ. ਮਮਤ੍ਵ.


ਸਪਤ੍ਨੀ. ਦੇਖੋ, ਸਉਕਣ. "ਸਵਤਿ ਏਕ ਤਿਹ ਨ੍ਰਿਪਹਿ ਬੁਲਾਈ." (ਚਰਿਤ੍ਰ ੩੩)


ਸੰ. ਵਿ- ਸ੍ਵ (ਆਪਣੇ) ਤੰਤ੍ਰ (ਅਧੀਨ). ਜੋ ਦੂਜੇ ਦੇ ਵਸ਼ ਵਿੱਚ ਨਹੀਂ.


ਦੇਖੋ, ਸਬਦ। ੨. ਫ਼ਾ. [شود] ਸ਼ਵਦ. ਹੋ. ਭਵ. ਹੋਵੇ. ਦੇਖੋ, ਸ਼ੁਦਨ. "ਚੂੰ ਸਵਦ ਤਕਬੀਰ." (ਤਿਲੰ ਮਃ ੧) "ਸ਼ਵਦ ਕੁਰਬਾਨ ਖਾਕੇ ਸਾਧਸੰਗਤਿ." (ਦੀਗੋ); ਸੰ. स्वद् ਧਾ- ਸੁਆਦ ਲੈਣਾ. ਖੁਸ਼ ਹੋਣਾ. ਢਕਣਾ.


ਦੇਖੋ, ਸਉਦਾ। ੨. ਸੌਂਦਾ. ਸ਼ਯਨ ਕਰਦਾ.


ਦੇਖੋ, ਸਉਦਾਗਰ. "ਸਵਦਾਗਰ ਕੋ ਟੁਟ ਗ੍ਯੋ ਮਟ ਘੀ ਕੋ." (ਕ੍ਰਿਸਨਾਵ)