Meanings of Punjabi words starting from ਕ

ਵਿ- ਕਰੋੜ ਨਾਲ ਸੰਬੰਧ ਰੱਖਣ ਵਾਲਾ। ੨. ਕੋਟਲੇਹਰ ਦਾ. ਦੇਖੋ, ਭਾਈ ਧਾਰ. "ਸੁ ਕਾਰੋੜ ਰਾਯੰ." (ਵਿਚਿਤ੍ਰ)

ਸੰ. कारण्डव ਸੰਗ੍ਯਾ- ਹੰਸ ਦੀ ਜਾਤਿ ਦਾ ਇੱਕ ਜਲਜੀਵ. ਲੰਮੀ ਗਰਦਨ ਦੀ ਬੱਤਕ. "ਹੰਸ ਕਾਰੰਡਵ ਮੀਨ ਖਗ ਨਾਨਾ." (ਸਲੋਹ)

ਸੰਗ੍ਯਾ- ਕਾੜ੍ਹਾ. ਕ੍ਵਾਥ. ਜੋਸ਼ਾਂਦਾ। ੨. ਚਿੰਤਾ. ਮਨ ਦੀ ਤਪਤ. "ਕਾਰ੍ਹਾ ਸਦਾ ਰਹੈ ਮਨ ਮਾਹੀਂ." (ਗੁਪ੍ਰਸੂ)

ਸੰਗ੍ਯਾ- ਸਮਾਂ. ਵੇਲਾ. "ਹਰਿ ਸਿਮਰਤ ਕਾਟੈ ਸੋ ਕਾਲ." (ਬਿਲਾ ਮਃ ੫) ਦੇਖੋ, ਕਾਲਪ੍ਰਮਾਣ। ੨. ਮ੍ਰਿਤ੍ਯੁ. ਮੌਤ. "ਕਾਲ ਕੈ ਫਾਸਿ ਸਕਤ ਸਰੁ ਸਾਂਧਿਆ." (ਆਸਾ ਮਃ ੫) ੩. ਯਮ। ੪. ਦੁਰਭਿੱਖ. ਦੁਕਾਲ. ਕਹਿਤ. "ਕਾਲ ਗਵਾਇਆ ਕਰਤੈ ਆਪਿ." (ਮਲਾ ਮਃ ੫) ੫. ਮਹਾਕਾਲ. ਜੋ ਸਾਰੀ ਵਿਸ਼੍ਵ ਨੂੰ ਲੈ ਕਰਦਾ ਹੈ. "ਕਾਲ ਕ੍ਰਿਪਾਲੁ ਹਿਯੈ ਨ ਚਿਤਾਰ੍ਯੋ." (੩੩ ਸਵੈਯੇ) ੬. ਕਾਲਸ ਦਾ ਸੰਖੇਪ. ਸਿਆਹੀ. "ਕਾਲ ਮਤਿ ਲਾਗੀ." (ਸ੍ਰੀ ਬੇਣੀ) ੭. ਵਿ- ਕਾਲਾ. ਸਿਆਹ. "ਨਿੰਦਕ ਕੇ ਮੁਖ ਹੋਏ ਕਾਲ." (ਬਿਲਾ ਮਃ ੫) ੮. ਸੰਗ੍ਯਾ- ਜਨਮਸਮਾਂ. ਜਨਮ. "ਕਾਲ ਬਿਕਾਲ ਸਬਦਿ ਭਏ ਨਾਸ." (ਬਿਲਾ ਅਃ ਮਃ ੧) ਜਨਮ ਮਰਣ ਗੁਰਉਪਦੇਸ਼ ਕਰਕੇ ਨਾਸ਼ ਹੋ ਗਏ। ੯. ਕਲ੍ਹ. ਆਉਣ ਵਾਲਾ ਦਿਨ. "ਜੋ ਉਪਜਿਓ ਸੋ ਬਿਨਸ ਹੈ ਪਰੋ ਆਜੁ ਕੇ ਕਾਲ." (ਸ. ਮਃ ੯) ਪਰਸੋਂ ਅੱਜ ਜਾਂ ਕਲ੍ਹ। ੧੦. ਲੋਹਾ। ੧੧. ਸ਼ਨਿਗ੍ਰਹਿ. ਛਨਿੱਛਰ। ੧੨. ਸ਼ਿਵ। ੧੩. ਕੋਕਿਲਾ. ਕੋਇਲ। ੧੪. ਵ੍ਯਾਕਰਣ ਅਨੁਸਾਰ ਕ੍ਰਿਯਾ ਦੇ ਵਾਪਰਨ ਦਾ ਸਮਾਂ. Tense. ਵਰਤਮਾਨ- ਮੈਂ ਪੜ੍ਹਦਾ ਹਾਂ, ਭੂਤ- ਮੈਂ ਪੜ੍ਹਿਆ, ਭਵਿਸ਼੍ਯ- ਮੈਂ ਪੜ੍ਹਾਂਗਾ.

ਦੇਖੋ, ਕਾਲਿੰਦੀ.

ਸੰਗ੍ਯਾ- ਕਾਲਿਮਾ. ਕਾਲਿਕਾ. ਸਿਆਹੀ। ੨. ਕਲੁਸ. ਕਲੁਸਤਾ. ਮਲੀਨਤਾ। ੩. ਕਲੰਕ.