Meanings of Punjabi words starting from ਜ

ਸੰ. ਯੋਸਿਤ. ਸੰਗ੍ਯਾ- ਯੁਸ (ਸੇਵਾ) ਕਰਨ ਵਾਲੀ. ਇਸਤ੍ਰੀ. ਨਾਰੀ. "ਮਿਲੀ ਜੋਸਤਾ ਬਾਲਕ ਗੋਦ." (ਗੁਪ੍ਰਸੂ) ਦੇਖੋ, ਯੋਖਿਤਾ.


ਫ਼ਾ. [جوشاندہ] ਜੋਸ਼ਾਂਦਹ. ਵਿ- ਉਬਾਲਿਆ- ਹੋਇਆ। ੨. ਸੰਗ੍ਯਾ- ਕਾੜਾ੍ਹ. ਕ੍ਵਾਥ.


ਸੰ. योऽसि सोऽसि. ਯੋਸਿ ਸੋਸਿ. ਜੋ ਤੂੰ ਹੈਂ. ਸੋ ਤੂੰ ਹੈਂ. ਭਾਵ- ਆਪਣੇ ਆਪ ਨੂੰ ਤੂੰ ਹੀ ਜਾਣਦਾ ਹੈਂ. "ਸ਼੍ਰੀ ਨਾਨਕ ਜੋ ਹਮਰੇ ਸ੍ਟਾਮੀ। ਜੋਸਿ ਸੋਸਿ ਹੈਂ ਅੰਤਰਜਾਮੀ." (ਨਾਪ੍ਰ)