Meanings of Punjabi words starting from ਤ

ਕ੍ਰਿ- ਮੰਗਲ ਕਾਰਯਾਂ ਵਿੱਚ ਤੇਲ ਦਾ ਵਰਤਣਾ. ਪ੍ਯਾਰੇ ਸੰਬੰਧੀ ਦੇ ਘਰ ਪਧਾਰਨ ਸਮੇਂ ਦਰਵਾਜ਼ੇ ਅੱਗੇ ਤੇਲ ਚੋਣਾ. ਦੁਲਹਨ ਦੇ ਸ਼ਰੀਰ ਪੁਰ ਵਿਆਹ ਤੋਂ ਪਹਿਲਾਂ ਤੇਲ ਲਾਉਣਾ. "ਸੰਬਤਿ ਸਾਹਾ ਲਿਖਿਆ ਮਿਲਿ ਕਰਿ ਪਾਵਹੁ ਤੇਲੁ." (ਸੋਹਿਲਾ) ਇਹ ਰਸਮ ਭਾਰਤ ਦੀ ਹੀ ਨਹੀਂ ਬਲਕਿ ਬਾਈਬਲ ਵਿੱਚ ਭੀ ਪਾਈ ਜਾਂਦੀ ਹੈ. ਦੇਖੋ, Samuel ਕਾਂਡ ੧੦. ਅਤੇ ੧੬.