Meanings of Punjabi words starting from ਦ

ਸੰਗ੍ਯਾ- ਕ੍ਰਿਸਨ ਜੀ। ੨. ਬਲਭਦ੍ਰ. ਬਲਰਾਮ.


ਸੰਗ੍ਯਾ- ਦੇਵਵੰਸ਼. ਦੇਵਤਾ ਦਾ ਖ਼ਾਨਦਾਨ. "ਦੇਵਕੁਲ ਦੈਤਕੁਲ." (ਮਲਾ ਮਃ ੫) "ਦੇਵਕੁਲੀ ਲਖਮੀ ਕਉ ਕਰਹਿ ਜੈਕਾਰੁ." (ਭੈਰ ਅਃ ਮਃ ੩)


ਸੰ. ਦੇਵਕੁਲ੍ਯਾ. ਸੰਗ੍ਯਾ- ਗੰਗਾ ਨਦੀ.


ਸੰ. ਦੇਵਸਟ੍‌ਕ. ਛੀ ਦੇਵਤਿਆਂ ਦਾ ਸਮੁਦਾਯ. ਹਿੰਦੂਮਤ ਅਨੁਸਾਰ ਛੀ ਪੂਜ੍ਯ ਦੇਵਤਾ- ਗਣੇਸ਼, ਸੂਰਜ, ਅਗਨਿ, ਵਿਸਨੁ, ਸ਼ਿਵ ਅਤੇ ਦੁਰਗਾ. ਦੇਖੋ, ਬ੍ਰਹਮ੍‍ਵੈਵਰਤ.


ਸੰਗ੍ਯਾ- ਦੇਵ ਸਮੁਦਾਯ। ੨. ਦੇਵਵਰਗ. ਦੇਖੋ, ਤੇਤੀਸ ਕੋਟਿ ਦੇਵ.


ਰੈਵਤਕ ਪਰਵਤ ਜੋ ਗੁਜਰਾਤ ਵਿੱਚ ਹੈ. ਇਸ ਨੂੰ ਗਿਰਿਨਾਰ ਭੀ ਆਖਦੇ ਹਨ। ੨. ਦੱਖਣ ਦਾ ਇੱਕ ਪੁਰਾਣਾ ਨਗਰ, ਜੋ ਹੁਣ ਦੌਲਤਾਬਾਦ ਨਾਉਂ ਤੋਂ ਨਿਜਾਮ ਹ਼ੈਦਰਾਬਾਦ ਦੇ ਰਾਜ ਵਿੱਚ ਹੈ. ਇੱਥੇ ਇੱਕ ਬਹੁਤ ਪੁਰਾਣਾ ਕਿਲਾ ਹੈ। ੩. ਦੇਖੋ, ਦੌਲਤਾਬਾਦ। ੪. ਚੰਬਲ ਦੇ ਦੱਖਣ, ਮਾਲਵੇ ਦਾ ਇੱਕ ਪਹਾੜ.


ਸੰਗ੍ਯਾ- ਸਰਸ੍ਵਤੀ.


ਸੰਗ੍ਯਾ- ਦੇਵਤਿਆਂ ਦਾ ਗੁਰੂ, ਵ੍ਰਿਹਸਪਤਿ, ਦੇਖੋ, ਬ੍ਰਿਹਸਪਤਿ। ੨. ਕਸ਼੍ਯਪ.