Meanings of Punjabi words starting from ਬ

ਵ੍ਰਿਸ੍ਨਿ (वृष्णि). ਯਾਦਵ, ਅਧਿਪ- ਸ੍ਵਾਮੀ, ਅਰਿ- ਵੈਰੀ. ਯਾਦਵਾਂ ਦਾ ਸ੍ਵਾਮੀ ਸ਼੍ਰੀ ਕ੍ਰਿਸ਼ਨ, ਉਸ ਦਾ ਵੈਰੀ ਤੀਰ. (ਸਨਾਮਾ)


ਵੈਸ਼ਨਵ. "ਕਪੜੇ ਰੰਗ ਕੀਏ ਸਭ ਬਿਸਨੀ." (ਪੰਪ੍ਰ) ੨. ਵ੍ਰਿਸ੍ਨਿ. ਯਾਦਵਾਂ ਦੀ ਇੱਕ ਜਾਤਿ, ਜਿਸ ਵਿੱਚ ਕ੍ਰਿਸ਼ਨ ਜੀ ਸਨ। ੩. ਸੰ. व्यसनिन- ਵ੍ਯਸਨੀ. ਵਿਕਾਰੀ. ਜਿਸ ਨੂੰ ਕਿਸੇ ਵਿਸਯ ਦੀ ਵਾਦੀ ਪੈ ਗਈ ਹੈ.


ਸੰ. ਵ੍ਯਸਨ. ਸੰਗ੍ਯਾ- ਵਿਸੇ ਵਿਕਾਰਾਂ ਵਿੱਚ ਲੱਗਣ ਦੀ ਭੈੜੀ ਵਾਦੀ. ਬੁਰੀ ਆਦਤ. "ਜਿਉ ਜੁਆਰ ਬਿਸਨੁ ਨ ਜਾਇ." (ਬਿਲਾ ਅਃ ਮਃ ੫) ਦੇਖੋ, ਵ੍ਯਸਨ। ੨. ਬੀਬੜਾ ਜਾਤਿ ਦਾ ਗੁਰੂ ਅਰਜਨਦੇਵ ਦਾ ਆਤਮ ਗ੍ਯਾਨੀ ਸਿੱਖ। ੩. ਸੰ. विष्णु- ਵਿਸ੍ਨੁ. ਦੇਖੋ, ਬਿਸਨ ੩. "ਬ੍ਰਹਮ ਮਹੇਸੁਰ ਬਿਸਨੁ ਸਚੀਪਤਿ." (ਅਕਾਲ) ੪. ਪਾਰਬ੍ਰਹਮ. ਕਰਤਾਰ. ਸਰਵਵਿਆਪੀ ਜਗਤਨਥ.#''यस्माद विश्वमिदं सर्व तम्य शक़त्या महात्मनः#नम्मोद्बपोच्यते विष्णुविंशधातोः प्रवेशनात्. ''#(ਸ਼੍ਰੀਧਰ ਅਤੇ ਗੀਤਾ ਦਾ ਸ਼ੰਕਰਭਾਸ੍ਯ)


ਵਿਸਨੁ ਦਾ ਛੋਟਾ ਭਾਈ ਇੰਦ੍ਰ.


ਵਿਸਨੁ ਦੇਵਤਾ ਦਾ ਪ੍ਰਧਾਨ ਸ਼ਸਤ੍ਰ, ਚਕ੍ਰ. (ਸਨਾਮਾ)


ਗੁਰੂ ਰਾਮਦਾਸ ਜੀ ਦਾ ਪਰਮਪ੍ਰੇਮੀ ਪਰੋਪਕਾਰੀ ਸਿੱਖ.


ਸੰ. विष्णुपद. ਇਸ ਛੰਦ ਦੇ ਅਨੰਤ ਰੂਪ ਹਨ. ਸੂਰਦਾਸ, ਮੀਰਾਂਬਾਈ ਆਦਿਕ ਦੇ "ਪਦ" ਸਭ ਵਿਸਨੁਪਦ ਸਦਾਉਂਦੇ ਹਨ. ਕੋਈ ਮੁੱਖ ਮੁੱਖ ਭੇਦ ਇੱਥੇ ਲਿਖੇ ਜਾਂਦੇ ਹਨ.#(੧) ਚਾਰ ਚਰਣ, ਪ੍ਰਤਿ ਚਰਣ ੨੬ ਮਾਤ੍ਰਾ, ੧੬- ੧੦ ਪੁਰ ਵਿਸ਼੍ਰਾਮ, ਅੰਤ ਗੁਰੁ.#ਉਦਾਹਰਣ-#ਦੇਗ ਤੇਗ ਕੋ ਧਨੀ ਖਾਲਸਾ, ਨਿਤ ਉਪਕਾਰ ਕਰੈ,#ਸ਼ਰਣਾਗਤ ਕੀ ਬਾਂਹ ਗਹੈ ਦ੍ਰਿੜ੍ਹ, ਦਾਰਿਦ ਦੁੱਖ ਹਰੈ,#ਧੀਰ ਵੀਰ ਗੰਭੀਰ ਸਰਵਪ੍ਰਿਯ, ਕਾਹੂੰ ਤੇ ਨ ਡਰੈ,#ਹਰਿਵ੍ਰਿਜੇਸ਼ ਅਸ ਸਤਗੁਰੁਸੁਤ ਕੀ, ਰਜ ਲੇ ਸੀਸ ਧਰੈ.#(੨) ਅੱਠ ਚਰਣ. ਪ੍ਰਤਿ ਚਰਣ ੨੮ ਮਾਤ੍ਰਾ, ੧੬- ੧੨ ਪੁਰ ਵਿਸ਼੍ਰਾਮ, ਅੰਤ ਦੋ ਗੁਰੁ.#ਉਦਾਹਰਣ-#ਸ੍ਰੀ ਹਰਿ ਰਿਸ ਭਰ ਬਲ ਕਰ ਅਰਿ ਪਰ,#ਜਬ ਧਨੁ ਧਰਕਰ ਧਾਯੋ,#ਤਬ ਨ੍ਰਿਪ ਮਨ ਮਹਿ ਕੋਪ ਬਢਾਯੋ,#ਸ਼੍ਰੀਪਤਿ ਕੋ ਗੁਨ ਗਾਯੋ,#ਜਾਂਕੋ ਪ੍ਰਗਟ ਪ੍ਰਤਾਪ ਤਿਹੂੰ ਪੁਰ,#ਸ਼ੇਸ ਅੰਤ ਨਹਿ ਪਾਯੋ,#ਬੇਦ ਭੇਦ ਜਾਂਕੋ ਨਹਿ ਜਾਨਤ,#ਸੋ ਨਁਦਨੰਦ ਕਹਾਯੋ,#ਕਾਲਰੂਪ ਨਾਥ੍ਯੋ ਜਿਂਹ ਕਾਲੀ,#ਕੰਸ ਕੇਸ ਗਹਿ ਘਾਯੋ,#ਸੋ ਮੈ ਰਨ ਮਹਿ ਓਰ ਆਪਨੀ,#ਕੋਪ ਹਕਾਰ ਬੁਲਾਯੋ,#ਜਾਂਕੋ ਧ੍ਯਾਨ ਰਾਮ ਨਿਤ ਮੁਨਿ ਜਨ,#ਧਰਤ ਹ੍ਰਿਦੈ ਨਹਿ ਆਯੋ,#ਧੰਨ ਭਾਗ ਮੇਰੇ ਤਿਂਹ ਹਰਿ ਸੋਂ,#ਅਤਿ ਹੀ ਜੁੱਧ ਮਚਾਯੋ.#(ਕ੍ਰਿਸਨਾਵ)#(੩) ਛੀ ਚਰਣ. ਪਹਿਲਾ ਚਰਣ ੧੫. ਮਾਤ੍ਰਾ ਦਾ, ਪੰਜ ਚਰਣ ਸਤਾਈ ਸਤਾਈ ਮਾਤ੍ਰਾ ਦੇ, ੧੬- ੧੧ ਪੁਰ ਵਿਸ਼੍ਰਾਮ. ਅੰਤ ਸਭ ਦੇ ਦੋ ਗੁਰੁ.#ਉਦਾਹਰਣ-#ਜਦੁਪਤਿ ਮੋਹਿ ਸਨਾਥ ਕੀਓ,#ਦਰਸਨ ਦੇਤ ਨ ਦਰਸਨ ਹੂੰ ਕੋ, ਮੋਕੇ ਦਰਸ ਦੀਓ, ਜਾਨਤ ਹੋਂ ਜਗ ਮੇ ਸਮ ਮੋਸੋ, ਔਰ ਨ ਬੀਰ ਬੀਓ. (ਕ੍ਰਿਸਨਾਵ)#(੪) ਚਾਰ ਚਰਣ. ਪਹਿਲਾ ਚਰਣ ੧੫. ਮਾਤ੍ਰਾ ਦਾ, ਤਿੰਨ ਚਰਣ ਸਤਾਈ ਸਤਾਈ ਮਾਤ੍ਰਾ ਦੇ, ੧੬- ੧੧ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ.#ਉਦਾਹਰਣ-#ਜਿਹਂ ਮ੍ਰਿਗ ਰਾਖੇ ਨੈਨ ਬਨਾਇ,#ਅੰਜਨ ਰੇਖ ਸ਼੍ਯਾਮ ਪਰ ਅਟਕਤ,#ਸੁੰਦਰ ਫਾਂਧ ਚੜ੍ਹਾਇ." ××× (ਕ੍ਰਿਸਨਾਵ)#(੫) ਚਾਰ ਚਰਣ. ਪਹਿਲਾ ੧੪. ਮਾਤ੍ਰਾ ਦਾ, ਤਿੰਨ ਚਰਣ ਛੱਬੀ ਮਾਤ੍ਰਾ ਦੇ, ੧੬- ੧੦ ਪੁਰ ਵਿਸ਼੍ਰਾਮ, ਅੰਤ ਲਘੁ ਗੁਰੁ.#ਉਦਾਹਰਣ-#ਹਰਿ ਕੇ ਨੈਨਾ ਜਲਜ ਠਏ,#ਦਿਪਤ ਜੋਤਿ ਦਿਨਮਣਿ ਦੁਤਿ ਮੁਖ ਤੇ,#ਕਬਹੁਁ ਨ ਮੁਁਦਤ ਭਏ (ਕ੍ਰਿਸਨਾਵ)#(੬) ਛੀ ਚਰਣ. ਪ੍ਰਤਿ ਚਰਣ ੨੭ ਮਾਤ੍ਰਾ, ੧੬- ੧੧ ਪੁਰ ਵਿਸ਼੍ਰਾਮ, ਅੰਤ ਗੁਰੁ ਲਘੁ.#ਉਦਾਹਰਣ-#ਸੁਨਪਾਈ ਬ੍ਰਿਜਬਾਲਾ ਮੋਹਨ, ਆਏ ਹੈਂ ਕੁਰੁਖੇਤ,#ਦਰਸਨ ਦੇਖ ਸਭੈ ਦੁਖ ਬਿਸਰੇ, ਬੇਦ ਕਹਿਤ ਜਿਹ ਨੇਤ. (ਕ੍ਰਿਸਨਾਵ)#(੭) ਚਾਰ ਚਰਣ, ਪਹਿਲਾ ਚਰਣ ੧੮. ਮਾਤ੍ਰਾ ਦਾ, ਤਿੰਨ ਚਰਣ ਅਠਾਈ ਅਠਾਈ ਮਾਤ੍ਰਾ ਦੇ, ੧੬- ੧੨ ਪੁਰ ਵਿਸ਼੍ਰਾਮ, ਅੰਤ ਦੋ ਗੁਰੁ.#ਉਦਾਹਰਣ-#ਕੈਸੇਕੈ ਪਾਂਇਨ ਪ੍ਰਭਾ ਉਚਾਰੋਂ?#ਜਾਨਕ ਨਿਪਟ ਅਘਟ ਅੰਮ੍ਰਿਤਸਮ,#ਸੰਪੁਟ ਸੁਭਟ ਉਚਾਰੋਂ. ××× (ਪਾਰਸਾਵ)#(੮) ਚਾਰ ਚਰਣ. ਪਹਿਲਾ ਚਰਣ ੧੬. ਮਾਤ੍ਰਾ ਦਾ, ਤਿੰਨ ਅਠਾਈ ਅਠਾਈ ਮਾਤ੍ਰਾ ਦੇ, ੧੬- ੧੨ ਪੁਰ ਵਿਸ਼੍ਰਾਮ, ਅੰਤ ਸਭ ਦੇ ਯਗਣ,   .#ਉਦਾਹਰਣ-#ਸੋਭਤ ਬਾਮਹਿ ਪਾਣਿ ਕ੍ਰਿਪਾਨੀ,#ਜਾਤਰ ਜੱਛ ਕਿਨਰ ਅਸੁਰਨ ਕੀ,#ਸਭ ਕੀ ਕ੍ਰਿਯਾ ਹਿਰਾਨੀ, ××× (ਪਾਰਸਾਵ)#(੯) ਦੇਖੋ, "ਸ਼ਬਦ" ਅਤੇ "ਪਦ"


ਵਿਸਨੁ ਹੀ ਵਿਸ਼੍ਵ ਦਾ ਨਾਯਕ (ਸ੍ਵਾਮੀ) ਹੈ. "ਕੋਉ ਕਹੈ ਬਿਸਨੋ ਬਿਸੁ ਨਾਯਕ." (੩੩ ਸਵੈਯੇ)