ਰੰਗੀਨ ਕੀਤਾ। ੨. ਰੰਗ ਨਾਲ. ਰੰਗ ਸੇ. "ਨੇਹੁ ਕੂੜਾ ਲਾਇਓ ਕਸੁੰਭ ਰੰਗਾਨਾ." (ਸੂਹੀ ਛੰਤ ਮਃ ੫)
ਮੁਰਸ਼ਿਦਾਬਾਦ ਜਿਲੇ (ਬੰਗਾਲ) ਦਾ ਇੱਕ ਨਗਰ, ਜੋ ਭਾਗੀਰਥੀ ਦੇ ਸੱਜੇ ਕਿਨਾਰੇ ਹੈ. ਭਾਈ ਸੰਤੋਖਸਿੰਘ ਨੇ ਇੱਥੇ, ਕਾਮਰੂਪ ਨੂੰ ਸਰ ਕਰਨ ਵੇਲੇ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਦਾ ਠਹਿਰਨਾ ਲਿਖਿਆ ਹੈ. ਦੇਖੋ, ਰਾਸਿ ੧੨, ਅਃ ੬. ਰੰਗਾਮਾਟੀ ਬੰਗਾਲ ਨਾਗਪੁਰ ਰੇਲਵੇ ਦਾ ਸਟੇਸ਼ਨ ਹੈ, ਜੋ ਕਲਕੱਤੇ ਤੋਂ ੧੬੩ ਮੀਲ ਹੈ. ਰੰਗਾਮਾਟੀ ਦੇ ਨਾਉਂ ਦੇ ਦੋ ਹੋਰ ਨਗਰ ਭੀ ਬੰਗਾਲ ਵਿੱਚ ਹਨ.
ਵਿ- ਰੰਗੀਨ. ਰੰਗ ਵਾਲੇ. "ਨੈਨ ਹਮਾਰੇ ਪ੍ਰਿਆਰੰਗਿ ਰੰਗਾਰੇ." (ਜੈਤ ਛੰਤ ਮਃ ੫)
ਅਨੇਕ ਪ੍ਰਕਾਰ ਦੇ ਰੰਗ. ਚਿਤ੍ਰ ਵਿਚਿਤ੍ਰ. "ਰੰਗਾ ਰੰਗ ਰੰਗਨ ਕੇ ਰੰਗਾ." (ਕਾਨ ਮਃ ੫)
nan
nan
ਵਿ- ਰੰਗੀਲਾ. ਰੰਗੀਲੀ. ਦੇਖੋ, ਰੰਗ ਸ਼ਬਦ. "ਨਾਨਕ ਮਨ ਹੀ ਮੰਝਿ ਰੰਗਾਵਲਾ." (ਵਾਰ ਮਾਰੂ ੨. ਮਃ ੫) "ਗੁਰਮੁਖਿ ਸਬਹਿ ਰੰਗਾਵਲੇ." (ਸ੍ਰੀ ਅਃ ਮਃ ੧)
ਰੰਗ (ਪ੍ਰੇਮ) ਵਿੱਚ. "ਰੰਗਿ ਹਸਹਿ ਰੰਗਿ ਰੋਵਹਿ." (ਵਾਰ ਆਸਾ) ੨. ਰੰਗ ਕਰਕੇ. ਰੰਗ ਦ੍ਵਾਰਾ. ਦੇਖੋ, ਰੰਗ ਸ਼ਬਦ. "ਓਹੁ ਧੋਪੈ ਨਾਵੈ ਕੈ ਰੰਗਿ." (ਜਪੁ)
ਸੰ. रङ्कगिन्. ਵਿ- ਪ੍ਰੇਮੀ. ਆਨੰਦੀ. ਮੌਜੀ. ਰੰਗੀਲਾ. ਦੇਖੋ, ਰੰਗ ਸ਼ਬਦ। ੨. ਸੰਗ੍ਯਾ- ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ੨੮ ਅੱਖਰ, ਪਹਿਲਾ ਵਿਸ਼੍ਰਾਮ ੯. ਪੁਰ, ਦੂਜਾ ਅਤੇ ਤੀਜਾ ਸੱਤ ਸੱਤ ਪੁਰ, ਚੌਥਾ ਵਿਸ੍ਰਾਮ ੫. ਅੱਖਰਾਂ ਪੁਰ, ਅੰਤ ਲਘੁ ਗੁਰੁ.#ਉਦਾਹਰਣ-#ਕਰਤਾਰ ਧ੍ਯਾਨ ਧਰੀਏ, ਸ਼ੁਭ ਕਾਮ ਕਰੀਏ,#ਪਾਪ ਪਰਿਪਰੀਏ, ਗੁਰੁ ਨੇ ਕਹੀ,#ਸਦ ਆਲਸ ਕੋ ਤ੍ਯਾਗੀਏ, ਉੱਦਮ ਮੇ ਲਾਗੀਏ,#ਪ੍ਰੇਮਪ੍ਰਭੁ ਪਾਗੀਏ, ਸਿੱਖ ਹ੍ਵੈ ਸਹੀ. ×××#(ਅ) ਮਾਤ੍ਰਿਕ ਰੰਗੀ ਤ੍ਰਿਭੰਗੀ ਦਾ ਹੀ ਇੱਕ ਰੂਪਾਂਤਰ ਹੈ. ਭੇਦ ਇਤਨਾ ਹੈ ਕਿ ਇਸ ਦੇ ਚੌਥੇ ਚਰਣ ਦੀਆਂ ਸੱਤ ਮਾਤ੍ਰਾ ਹੁੰਦੀਆਂ ਹਨ, ਤ੍ਰਿਭੰਗੀ ਦਾ ਚੌਥਾ ਵਿਸ਼੍ਰਾਮ ਭੀ ਮਾਤ੍ਰਾ ਪੁਰ ਹੋਇਆ ਕਰਦਾ ਹੈ.#(ੲ) ਗਣਛੰਦ ਰੰਗੀ ਦਾ ਸਰੂਪ ਇਹ ਹੈ- ਚਾਰ ਚਰਣ, ਪ੍ਰਤਿ ਚਰਣ ਇੱਕ ਰਗਣ ਇੱਕ ਗੁਰੁ, , .#ਉਦਾਹਰਣ-#ਸੀਖ ਮਾਨੋ। ਪ੍ਰੇਮ ਠਾਨੋ।#ਏਕ ਪੂਜੋ। ਤ੍ਯਾਗ ਦੂਜੋ ॥