Meanings of Punjabi words starting from ਸ

ਆਪਣਾ ਦੇਸ਼. ਅਪਨਾ ਵਤਨ.


ਵਿ- ਸ੍ਵਦੇਸ਼ੀਯ. ਆਪਣੇ ਦੇਸ ਦਾ.


ਆਪਣਾ ਧਰਮ. ਅਪਨਾ ਮਜਹਬ। ੨. ਅਪਨਾ ਫਰਜ.


ਸੰ. ਵ੍ਯ ਹਿੰਦੂਮਤ ਦੇ ਸ਼ਾਸਤ੍ਰਾਂ ਅਨੁਸਾਰ ਪਿਤਰਾਂ ਨੂੰ ਆਹੁਤੀ ਦੇਣ ਵੇਲੇ ਇਹ ਸ਼ਬਦ ਕਿਹਾ ਜਾਂਦਾ ਹੈ. ਬ੍ਰਹਮਵੈਵਰਤ ਪੁਰਾਣ ਵਿੱਚ ਲਿਖਿਆ ਹੈ ਕਿ ਬ੍ਰਹਮਾ ਦੇ ਮਨ ਤੋਂ ਸ੍ਵਧਾ ਅਤੇ ਸ੍ਵਾਹਾ ਦੋ ਕੰਨਯਾ ਪੈਦਾ ਹੋਈਆਂ. ਸ੍ਵਧਾ ਪਿਤਰਾਂ ਨੂੰ ਦਿੱਤੀ ਅਤੇ ਸ੍ਵਾਹਾ ਦੇਵਤਿਆਂ ਨੂੰ. ਇਨ੍ਹਾਂ ਦੋਹਾਂ ਦੇ ਰਾਹੀਂ ਭੇਟਾ ਲੈ ਕੇ ਪਿਤਰ ਅਤੇ ਦੇਵਤਾ ਪ੍ਰਸੰਨ ਹੁੰਦੇ ਹਨ. ਦੇਖੋ, ਸ੍ਵਾਹਾ.


ਦੇਖੋ, ਸਾਵਧਾਨ. "ਸਬਦ ਸੁਰਤ ਸਵਧਾਨ ਹੋ." (ਭਾਗੁ)


ਸੰ. स्व्न ਧਾ- ਸ਼ਬਦ ਕਰਨਾ. ਸਵਾਰਨਾ. ਮਚਾਕਾ ਮਾਰਕੇ ਭੋਜਨ ਕਰਨਾ। ੨. ਸੰਗ੍ਯਾ- ਆਵਾਜ਼. ਧੁਨਿ। ੩. ਸੰ. ਸ਼੍ਵਨ. ਕੁੱਤਾ. ਸੁਆਨ.


ਸੰ. स्व्प ਧਾ- ਨੀਦ ਲੈਣਾ. ਸੌਣਾ.


ਦੇਖੋ, ਸੁਪਚ.


ਦੇਖੋ, ਸੁਪਨ.


ਹਿੰਦੂਮਤ ਦੇ ਗ੍ਰੰਥਾਂ ਵਿੱਚ ਸੁਪਨੇ ਦਾ ਸ਼ੁਭ ਅਸ਼ੁਭ ਫਲ ਬਹੁਤ ਵਰਣਨ ਕੀਤਾ ਹੈ. ਦੇਖੋ, ਵਾਲਮੀਕ ਕਾਂਡ ੨. ਅਃ ੬੯ ਅਤੇ ਐਤ੍ਰੇਯ ਆਰਣ੍ਯਕ, ਆਰਣ੍ਯਕ ੩. ਅਧ੍ਯਾਯ ੨. ਖੰਡ ੪. ਤਥਾ ਮਤਸ੍ਯ ਪੁਰਾਣ ਦਾ ਅਃ ੨੪੨. ਬਾਈਬਲ ਵਿੱਚ ਭੀ ਸੁਪਨੇ ਦਾ ਫਲ ਮੰਨਿਆ ਹੈ. ਦੇਖੋ, Daniel ਕਾਂਡ ੭. ਕੁਰਾਨ ਵਿੱਚ ਭੀ ਸੁਪਨਫਲ ਦੇਖੀਦਾ ਹੈ. ਦੇਖੋ, ਸੂਰਤ ਯੂਸਫ, ਆਯਤ ੩੬, ੩੭, ੧੦੨. ਸਿੱਖ ਧਰਮ ਵਿੱਚ ਸ੍ਵਪਨ ਦਾ ਚੰਗਾ ਮੰਦਾ ਕੁਝ ਫਲ ਨਹੀਂ ਹੈ. ਦੇਖੋ, ਸੁਪਨਾ.


ਦੇਖੋ, ਸੁਭਾਉ.