Meanings of Punjabi words starting from ਕ

ਇੱਕ ਸੂਰਜਵੰਸ਼ੀ ਰਾਜਾ. ਵਿਚਿਤ੍ਰਨਾਟਕ ਦੇ ਲੇਖ ਤੋਂ ਪ੍ਰਤੀਤ ਹੁੰਦਾ ਹੈ ਕਿ ਵੇਦੀ ਸੋਢੀ ਵੰਸ਼ ਦੇ ਮੁਖੀਏ ਇਹ ਰਾਜਾ ਸਨ- "ਕਾਲਸੈਣ ਪ੍ਰਿਥਮੇ ਭਯੋ ਭੂਪਾ। x x x ਕਾਲਕੇਤੁ ਦੂਸਰ ਭੂਅ ਭਯੋ। ਕ੍ਰੂਰਬਰਸ ਤੀਸਰ ਜਗ ਠਯੋ। ਕਾਲਧ੍ਵਜ ਚਤੁਰਥ ਨ੍ਰਿੱਪ ਸੋਹੈ। x x ਕਾਲਕੇਤੁ ਅਰੁ ਕਾਲਰਾਯ ਭਨ। ਜਿਨ ਤੇ ਭਯੇ ਪੁਤ੍ਰ ਘਰ ਅਨਗਨ." (ਵਿਚਿਤ੍ਰ ਅਃ ੨)


ਸੰਗ੍ਯਾ- ਕਾਲਸ. ਕਾਲਿਮਾ. ਕਾਲਖ. "ਨੈਨ ਕੀ ਕਾਲਕ ਬੀਚਲ ਦੇਖ." (ਚਰਿਤ੍ਰ ੯੪) ੨. ਕਲੁਖ. ਪਾਪ। ੩. ਦਾਗ਼. ਕਲੰਕ। ੪. ਵਿ- ਕਾਲ ਦੇ ਕਰਨ ਵਾਲਾ.


ਕਾਲ ਦਾ ਗ੍ਰਾਸ. ਦੇਖੋ, ਕਵਲ.


ਦੇਖੋ, ਕਾਲਿਕਾ। ੨. ਸਿਆਹੀ.


ਕਾਲ ਦਾ ਭੀ ਕਾਲ. ਸਭ ਨੂੰ ਲੈ ਕਰਨ ਵਾਲਾ. "ਕਾਲ ਕਾ ਕਾਲ ਨਿਰੰਜਨੁ ਜਚਨਾ." (ਸਵੈਯੇ ਮਃ ੪. ਕੇ) "ਨਮੋ ਕਾਲਕਾਲੇ." (ਜਾਪੁ)


ਦੇਖੋ, ਹੇਮਕੁੰਟ। ੨. ਜੋ ਕਾਲ ਨੂੰ ਭੀ ਜਲਾ ਦੇਵੇ. ਜ਼ਹਿਰ. ਵਿਸ. ਮ੍ਰਿਤ੍ਯੁ ਦਾ ਸਮੂਹ ਹੋਣ ਕਰਕੇ ਭੀ ਕਾਲਕੂਟ ਕਹੀਦਾ ਹੈ.


ਦੇਖੋ, ਕਾਲਸੈਣ.