Meanings of Punjabi words starting from ਜ

ਦੇਖੋ, ਜੋਸਤਾ.


ਜ੍ਯੋਤਿਸੀ। ੨. ਮਹਾਰਾਸ੍ਟ੍ਰ ਬ੍ਰਾਹਮਣਾਂ ਦੀ ਇੱਕ ਜਾਤਿ। ੩. ਪਹਾੜੀ ਬ੍ਰਾਹਮਣਾਂ ਦੀ ਇੱਕ ਜਾਤਿ. ਜੋਸੀ.


ਫ਼ਾ. [جوسیِدن] ਕ੍ਰਿ- ਜੋਸ਼ ਦੇਣਾ. ਉਬਾਲਣਾ। ੨. ਜੋਸ਼ ਵਿੱਚ ਆਉਣਾ। ੩. ਉਬਲਣਾ।


ਸੰਗ੍ਯਾ- ਨਜਰਬਾਜੀ. "ਚੂਕੈ ਜਮ ਕੀ ਜੋਹ." (ਬਾਵਨ) ਦੇਖੋ, ਜੋਈਦਨ। ੨. ਖੋਜ. ਤਲਾਸ਼. "ਪਰਗ੍ਰਿਹ ਜੋਹ ਨ ਚੂਕੈ." (ਧਨਾ ਮਃ ੫) ੩. ਇੰਤਜਾਰ. ਉਡੀਕ.


ਦੇਖਦਾ ਹੈ."ਤਰੁਣ ਤੇਜੁ ਪਰਤ੍ਰਿਅ ਮੁਖ ਜੋਹਹਿ." (ਸ੍ਰੀ ਬੇਣੀ)


ਸਿੰਧੀ. ਕ੍ਰਿ- ਨੁਕ਼ਸਾਨ ਪਹੁਚਾਉਣਾ। ੨. ਮੁਕ਼ਾਬਲਾ ਕਰਨਾ। ੩. ਦਬਾਉਣਾ। ੪. ਦੇਖੋ, ਜੋਹਨ.


ਦੇਖੋ, ਜੋਹਹਿ.


ਦੇਖਦੀ ਹੈ. "ਮੁਖ ਕਉ ਜੋਹਤੀ." (ਫੁਨਹੇ ਮਃ ੫)


ਦੇਖੋ, ਜੁਹਦ.