Meanings of Punjabi words starting from ਨ

ਨਿਵਾਰਣ ਕੀਤਾ. ਹਟਾਇਆ। ੨. ਨਿਵਾਇਆ. ਨੀਵਾਂ (ਨੰਮ੍ਰ) ਕੀਤਾ. ਝੁਕਾਇਆ. "ਪਛਮ ਮੁਖ ਕਰ ਸੀਸ ਨਿਵਾਰਾ." (ਭਾਗੁ) ੩. ਨਵਾਰ ਦਾ. ਦੇਖੋ, ਨਿਵਾਰ ੨.


ਨਿਵਾਰਣ ਕਰਕੇ. ਦੂਰ ਕਰਕੇ. ਮਿਟਾਕੇ. "ਆਪੁ ਨਿਵਾਰਿ ਹਰਿ ਹਰਿ ਜਪਉ."(ਰਾਮ ਥਿਤੀ ਮਃ ਪ)


ਦੂਰ ਕੀਤੀ. ਦੇਖੋ, ਨਿਵਾਰਣ। ੨. ਨਿਵਾਰਕ. ਨਿਵਾਰਣ ਕਰਤਾ."ਨਿਰਬਿਖ ਨਰਕਨਿਵਾਰੀ." (ਹਜਾਰੇ ੧੦)


ਦੇਖੋ, ਨਿਵਾਲਾ.


ਨਿਵਾਰਣ ਕੀਤਾ. ਹਟਾਇਆ."ਜਿਨੀ ਠਗੀ ਜਗੁ ਠਗਿਆ ਸੇ ਤੁਧੁ ਮਾਰਿ ਨਿਵਾੜਾ." (ਵਾਰ ਮਾਰੂ ੨. ਮਃ ਪ) ੨. ਨਿਬੇੜਿਆ.


ਕ੍ਰਿ. ਵਿ- ਨਿਉਂਕੇ ਨੰਮੁ ਹੋਕੇ. ਝੁਕਕੇ. "ਤਿਸੁ ਨਿਵਿ ਨਿਵਿ ਲਗਾ ਪਾਇ ਜੀਉ."(ਸ੍ਰੀ ਮਃ ਪ ਪੈਪਾਇ)


ਸੰ. निविड. ਵਿ- ਸੰਘਣਾ. ਘਣਾ. ਗਹਰਾ। ੨. ਮਿੱਡਾ. ਜਿਸ ਦਾ ਨੱਕ ਬੈਠਵਾਂ ਹੈ। ੩. ਛਿਦ੍ਰ (ਸੂਰਾਖ਼) ਰਹਿਤ. ਸੰਸਕ੍ਰਿਤ ਨਿਬਿਡ ਸ਼ਬਦ ਭੀ ਸਹੀ ਹੈ.


ਵਿ- ਨਿਵਿੜਤਾ ਵਾਲੀ. ਨਿਰੰਤਰ. ਬਿਲਾ ਨਾਗਾ. ਦੇਖੋ, ਨਿਵਿੜ."ਮਾਣਿਕ ਮੋਤੀ ਚੋਗ ਨਿਵੀੜੀ." (ਭਾਗੁ)


(ਨਿ- ਵਿਸ਼) ਸੰ. ਨਿਵੇਸ਼. ਸੰਗ੍ਯਾ- ਘਰ। ੨. ਖ਼ੇਮਾ। ੩. ਡੇਰਾ. ਰਹਾਇਸ਼. "ਸੁੰਦਰ ਸਦਨ ਨਿਵੇਸ ਦੇ, ਵਚ ਮਧੁਰ ਬਖਾਨੇ." (ਗੁਪ੍ਰਸੂ) ੪. ਪ੍ਰਵੇਸ਼. ਦਾਖਿਲਾ। ੫. ਵਿਆਹ. ਸ਼ਾਦੀ.