Meanings of Punjabi words starting from ਬ

ਸੰ. ਵਿਸ੍‌ਫੋਟ. ਸੰਗ੍ਯਾ- ਫੋੜਾ. ਜੋ ਫੁੱਟਕੇ ਵਹਿਣ ਲਗਦਾ ਹੈ. "ਜ੍ਯੋਂ ਬਿਸਫੋਟ ਪਕ੍ਯੋ ਦੁਖ ਦੇਤ ਹੈ." (ਗੁਪ੍ਰਸੂ)


ਸੰ. ਵਿਸ੍‍ਮਯ. ਸੰਗ੍ਯਾ- ਹੈਰਾਨੀ. ੩.


ਅ਼ੱਜੁਬ। ੨. ਵਿ- ਆਸ਼੍ਚਰਯ. ਹੈਰਾਨ. "ਬਿਸਮ ਭਏ ਗੁਣ ਗਾਇ ਮਨੋਹਰ." (ਸਾਰ ਅਃ ਮਃ ੧)


ਸੰਗ੍ਯਾ- ਵਿਸ੍‍ਮਯ (ਆਸ਼੍ਚਰਯ) ਕਰਨ ਵਾਲਾ ਸ੍‍ਥਲ (ਸ੍‍ਥਾਨ). ਤੁਰੀਯਪਦ। ੨. ਵਿਖਮ (ਔਖਾ) ਥਾਂ, ਜਿੱਥੇ ਪੁੱਜਣਾ ਮੁਸ਼ਕਿਲ ਹੋਵੇ.


ਸੰ. ਵਿਸ੍‍ਮਯਨ. ਸੰਗ੍ਯਾ- ਆਸ਼੍ਚਰਯ ਹੋਣ ਦੀ ਕ੍ਰਿਯਾ. ਹੈਰਾਨੀ ਦਾ ਭਾਵ. "ਬਿਸਮਨ ਬਿਸਮ ਭਏ ਬਿਸਮਾਦ." (ਸੁਖਮਨੀ) ਬਿਸਮਾਦ (ਵਿਸ੍‍ਮਯਪ੍ਰਦ) ਬਿਸਮ (ਆਸ਼੍ਚਰਯ) ਤੋਂ ਹੈਰਾਨ ਹੋ ਗਏ.


ਦੇਖੋ, ਬਿਸਮਇ. "ਪੇਖਿ ਰਹੇ ਬਿਸਮਾ." (ਗੂਜ ਮਃ ੫) "ਤੂ ਅਚਰਜੁ ਕੁਦਰਤਿ ਤੇਰੀ ਬਿਸਮਾ." (ਵਡ ਮਃ ੫)


ਸੰ. ਵਿਸ੍‍ਮਯਪ੍ਰਦ. ਵਿ- ਹੈਰਾਨੀ ਦੇਣ ਵਾਲਾ, ਆਸ਼੍ਚਰਯ ਕਰਨ ਵਾਲਾ. "ਬਿਨ ਨਾਵੈ ਬਿਸਮਾਦ." (ਸ੍ਰੀ ਮਃ ੫) ੨. ਸੰਗ੍ਯਾ- ਆਤਮਿਕ ਰਸ ਨੂੰ ਪ੍ਰਾਪਤ ਹੋਕੇ ਅੰਤਹਕਰਣ ਦੀ ਸਹਜ ਆਨੰਦ ਦੀ ਦਸ਼ਾ.


ਵਿਸਰੂਪ ਮਾਦਕ ਨਾਲ. ਜ਼ਹਿਰੀਲੇ ਨਸ਼ੇ ਨਾਲ. "ਮਨੁ ਸੋਇਆ ਮਾਇਆ ਬਿਸਮਾਦਿ." (ਗਉ ਮਃ ੫) ਮਾਯਾ ਦੇ ਜ਼ਹਿਰੀਲੇ ਨਸ਼ੇ ਨਾਲ ਸੋਇਆ। ੨. ਵਿਸਮਾਦ ਦਸ਼ਾ ਵਿੱਚ, ਅਥਵਾ ਤੋਂ. ਦੇਖੋ, ਬਿਸਮਾਦ ੨.


ਵਿਸ੍‍ਮਯ (ਹੈਰਾਨੀ) ਹੋਇਆ. "ਦੇਖਿ ਅਦ੍ਰਿਸਟੁ ਰਹਉ ਬਿਸਮਾਦੀ." (ਸੋਰ ਮਃ ੧)