Meanings of Punjabi words starting from ਮ

ਅ਼. [مثال] ਮਿਸਾਲ. ਸੰਗ੍ਯਾ- ਦ੍ਰਿਸ੍ਟਾਂਤ. ਉਦਾਹਰਣ। ੨. ਤਸਵੀਰ. ਮੂਰਤਿ। ੩. ਪਰਵਾਨਾ. ਸ਼ਾਹੀ ਹੁਕਮਨਾਮਾ.


ਬਿਸਮਿਲ ਕਰਕੇ. "ਮਿਸਿਮਿਲਿ ਤਾਮਸੁ." (ਭੈਰ ਕਬੀਰ) ਦੇਖੋ, ਬਿਸਮਿਲ.


ਵਿ- ਮਿਸ਼੍ਰਿਤ. ਮਿਲੀ ਹੋਈ। ੨. ਸੰਗ੍ਯਾ- ਦੰਦਾਂ ਦਾ ਇੱਕ ਮਸਾਲਾ, ਜੋ ਕਾਲੇ ਰੰਗ ਦਾ ਹੁੰਦਾ ਹੈ. ਪੂਰਵ ਦੇਸ਼ ਵਿੱਚ ਇਸ ਦੇ ਵਰਤਣ ਦਾ ਬਹੁਤ ਰਿਵਾਜ ਹੈ. ਖਾਸ ਕਰਕੇ ਇਸਤ੍ਰੀਆਂ ਦੰਦਾਂ ਦੀ ਸ਼ੋਭਾ ਅਧਿਕ ਕਰਨ ਲਈ ਲਾਉਂਦੀਆਂ ਹਨ.


ਸੰ. ਮਿਸ. ਸੰਗ੍ਯਾ- ਬਹਾਨਾਂ. ਛਲ. ਧੋਖਾ. "ਰਸੁ ਮਿਸੁ ਮੇਧੁ ਅਮ੍ਰਿਤੁ ਬਿਖੁ ਚਾਖੀ." (ਸ੍ਰੀ ਬੇਣੀ) ੨. ਫ਼ਾ. [مسِ] ਤਾਂਬਾ। ੩. ਦੇਖੋ, ਮਿੱਸ। ੪. ਅੰ. miss. ਕਨ੍ਯਾ. ਕੁਆਰੀ ਲੜਕੀ.; ਦੇਖੋ, ਮਿਸ.


ਦੇਖੋ, ਸਿਰ ੩. ਤੋਂ ੯.


ਸੰ. ਵਿ- ਮਿਲਿਆ ਹੋਇਆ. ਮਿੱਸਾ.


ਸੰ. मिह्. ਧਾ- ਗਿੱਲਾ ਕਰਨਾ, ਮੂਤਣਾ। ੨. ਸੰਗ੍ਯਾ- ਸ਼ਬਨਮ. ਓਸ. ਤ੍ਰੇਲ। ੩. ਧੁੰਦ. ਨੀਹਾਰ। ੪. ਧੁੰਦ ਦਾ ਦੇਵਤਾ। ੫. ਵਰਖਾ. ਮੀਂਹ.