Meanings of Punjabi words starting from ਕ

ਸੰਗ੍ਯਾ- ਕਾਲ ਰੂਪ ਹੈ ਜਿਸਦੀ ਤਲਵਾਰ. ਮਹਾਕਾਲ. "ਕਾਲਕ੍ਰਿਪਾਨ! ਬਿਨਾ ਬਿਨਤੀ ਨ ਤਊ ਤੁਮ ਕੋ ਪ੍ਰਭੁ ਨੈਕ ਰਿਝੈਹੋਂ." (ਵਿਚਿਤ੍ਰ)


ਸੰਗ੍ਯਾ- ਸਮੇਂ ਦਾ ਫੇਰ. ਜ਼ਮਾਨੇ ਦੀ ਗਰਦਿਸ਼. "ਕਾਲਕ੍ਰਿਯਾ ਐਸੀ ਤਬ ਭਈ." (ਵਿਚਿਤ੍ਰ)


ਦੇਖੋ, ਕਾਲਸ. "ਨਾਮਹੀਨ ਕਾਲਖ ਮੁਖਿ ਮਾਇਆ." (ਆਸਾ ਮਃ ੪) "ਕਾਲਖ ਦਾਗ ਲਗਾਇ." (ਸਵਾ ਮਃ ੩) ੨. ਕਲੰਕ.


ਵਿ- ਕਾਲਗ੍ਰਸਿਤ. ਕਾਲ ਕਰਕੇ ਫੜਿਆ ਹੋਇਆ। ੨. ਕਾਲ ਦਾ ਨਿਗਲਿਆ ਹੋਇਆ. "ਕਾਲਗ੍ਰਸ ਸੰਸਾਰ." (ਸਾਰ ਮਃ ੫) "ਕਾਲਗ੍ਰਸਤ ਸਭ ਲੋਕ ਸਿਆਨੇ ਉਠਿ ਪੰਡਿਤ ਪੈ ਚਲੇ ਨਿਰਾਸਾ." (ਸੋਰ ਕਬੀਰ) ੩. ਭਲੇ ਬੁਰੇ ਸਮੇਂ ਦੇ ਭ੍ਰਮ ਕਰਕੇ ਗ੍ਰਸਿਆ ਹੋਇਆ.


ਸੰਗ੍ਯਾ- ਯੁਧਿਸ੍ਠਿਰ. ਪਾਂਡਵਾਂ ਵਿੱਚੋਂ ਵਡਾ ਭਾਈ. ਕਾਲ (ਧਰਮ) ਦਾ ਪੁਤ੍ਰ ਹੋਣ ਕਰਕੇ ਇਹ ਨਾਉਂ ਹੈ. "ਕਾਲਜ ਧਰਮਜ ਸ਼ਲ੍ਯਰਿਪੁ." (ਸਨਾਮਾ) ੨. ਦੇਖੋ, ਕਾਲਿਜ। ੩. ਪਹਾ- ਜੰਗਲੀ ਕਾਲਾ ਮੁਰਗਾ.