Meanings of Punjabi words starting from ਗ

ਗੋਮੁਖ ਦੀ ਥਾਂ ਦਸਮਗ੍ਰੰਥ ਵਿੱਚ ਇਹ ਸ਼ਬਦ ਆਇਆ ਹੈ. "ਸੰਖ ਗੋਯਮ ਗੱਜੀਅੰ." (ਚੰਡੀ ੨) ੨. ਗ੍ਯਾਨੀ ਗੋਯਮ ਦਾ ਅਰਥ ਰਣਸਿੰਘਾਂ ਕਰਦੇ ਹਨ। ੩. ਫ਼ਾ. [گویم] ਮੈ ਕਹਿੰਦਾ ਹਾਂ.


ਫ਼ਾ. [گویا] ਵਿ- ਕਥਨ ਕਰਤਾ। ੨. ਕ੍ਰਿ. ਵਿ- ਮਾਨੋ. ਜਾਣੀਓਂ. ਜਨੁ। ੩. ਸੰਗ੍ਯਾ- ਭਾਈ ਨੰਦ ਲਾਲ ਜੀ ਦੀ ਚਾਪ (ਤਖੱਲੁਸ). "ਹਰਫ਼ੇ ਗ਼ੈਰ ਅਜ਼ ਹਕ਼ ਨ ਯਾਇਦ ਹੇਚਗਾਹ, ਬਰ ਲਬੇ ਗੋਯਾ." (ਦੀਵਾਨ ਗੋਯਾ)


ਫ਼ਾ. [گور] ਸੰਗ੍ਯਾ- ਜੰਗਲ। ੨. ਕ਼ਬਰ. "ਜਾਕਾ ਬਾਸਾ ਗੋਰ ਮਹਿ." (ਸ. ਕਬੀਰ) ੩. ਅ਼. [غور] ਗ਼ੋਰ. ਗ਼ਜ਼ਨੀ ਅਤੇ ਹਰਾਤ ਦੇ ਵਿਚਕਾਰਲਾ ਦੇਸ਼. ਸੰਸਕ੍ਰਿਤ ਗ੍ਰੰਥਾਂ ਵਿੱਚ ਇਸ ਦਾ ਨਾਉਂ ਘੋਰ ਹੈ. "ਗੋਰ ਗਰਦੇਜੀ ਗੁਨ ਗਾਵੈਂ." (ਅਕਾਲ) ੪. ਇਸ ਦੇਸ਼ ਦਾ ਇੱਕ ਪ੍ਰਧਾਨ ਨਗਰ, ਜੋ ਹਰਾਤ ਤੋਂ ੧੨੦ ਮੀਲ ਪੂਰਵ ਦੱਖਣ ਹੈ. ਦੇਖੋ, ਗੋਰੀ। ੫. ਜੱਟਾਂ ਦਾ ਇੱਕ ਗੋਤ, ਜੋ ਮੁਲਤਾਨ ਦੇ ਜਿਲੇ ਬਹੁਤ ਹੈ.


ਸੰਗ੍ਯਾ- ਗਊ ਦਾ ਰਸ, ਦੁੱਧ ਅਤੇ ਮੱਖਣ। ੨. ਗੋ (ਇੰਦ੍ਰੀਆਂ) ਦਾ ਰਸ. ਭੋਗ ਦਾ ਆਨੰਦ.


ਸੰਗ੍ਯਾ- ਕ਼ਬਰਿਸਤਾਨ.


ਯੂ. ਪੀ. ਵਿੱਚ ਇਕ ਸ਼ਹਿਰ, ਜੋ ਗੋਰਖਪੁਰ ਜ਼ਿਲੇ ਦਾ ਪ੍ਰਧਾਨ ਅਸਥਾਨ ਹੈ। ੨. ਇਸ ਨਾਮ ਦੇ ਹੋਰ ਕਈ ਸ਼ਹਿਰ ਅਤੇ ਪਿੰਡ.


ਸੰਗ੍ਯਾ- ਗੋਰਖਨਾਥ ਦਾ ਚੇਲਾ. ਗੋਰਖ ਦਾ ਨਾਦੀ ਪੁਤ੍ਰ. "ਗੋਰਖਪੂਤ ਲੁਹਾਰੀਪਾ ਬੋਲੈ." (ਸਿਧਗੋਸਟਿ)