Meanings of Punjabi words starting from ਜ

ਕ੍ਰਿ- ਦੇਖਣਾ. ਤੱਕਣਾ। ੨. ਖੋਜਣਾ. ਢੂੰਡਣਾ। ੩. ਉਡੀਕਣਾ. ਰਾਹਦੇਖਣਾ। ੪. ਅਸਰ ਕਰਨਾ. ਵ੍ਯਾਪਣਾ। ੫. ਦੇਖੋ, ਜੋਹਣੁ. "ਜੋਹਨ ਪਾਪ ਬਿਦਾਰਨ ਕਉ." (ਸਵੈਯੇ ਸ੍ਰੀ ਮਖਵਾਕ ਮਃ ੫)


ਸੰਗ੍ਯਾ- ਜੀਵ (ਜਲ) ਦੇ ਧਾਰਨ ਵਾਲਾ ਛੱਪੜ. ਕੱਚਾ. ਤਾਲ. ਟੋਭਾ.


ਸ਼੍ਰੀ ਗੁਰੂ ਨਾਨਕਦੇਵ ਜੀ ਦਾ ਗੁਰਦ੍ਵਾਰਾ, ਜੋ ਰਿਆਸਤ ਪਟਿਆਲੇ ਦੀ ਤਸੀਲ ਕੰਡਾਘਾਟ, ਥਾਣਾ ਪਰਮਪੁਰ ਵਿੱਚ ਹੈ. ਰੇਲਵੇ ਸਟੇਸ਼ਨ ਧਰਮਪੁਰ ਅਤੇ ਕੁਮਾਰਹੱਟੀ ਤੋਂ ਅੱਠ ਨੌ ਮੀਲ ਹੈ. ਗੁਰੂ ਜੀ ਉਪਦੇਸ਼ ਕਰਦੇ ਇਸ ਥਾਂ ਵਿਰਾਜੇ ਹਨ. ਇੱਥੋਂ ਦੇ ਮਾਹੀਆ ਗੁੱਜਰ ਦੀ ਬੇਨਤੀ ਮੰਨਕੇ ਇੱਕ ਪੱਥਰ ਦੀ ਸਿਲਾ ਚੁੱਕਕੇ ਜਲ ਕੱਢਿਆ, ਜੋ ਹੁਣ ਨਿੱਕਾ ਜਿਹਾ ਪੱਕਾ ਤਾਲ ਹੈ. ਜਿਸਦਾ ਨਾਉਂ "ਮਾਹੀਆ ਜੋਹੜ" ਪ੍ਰਸਿੱਧ ਹੈ. ਪਾਸ ਗੁਰਦ੍ਵਾਰਾ ਬਣਿਆ ਹੋਇਆ ਹੈ. ਨਾਲ ਪਹਾੜੀ ਇਲਾਕੇ ਦੀ ਬਹੁਤ ਸਾਰੀ ਜ਼ਮੀਨ ਹੈ. ਪੁਜਾਰੀ ਹਰੀਪੁਰ ਦਾਉਂ ਵਾਲੇ ਰਾਮਰਈਏ ਹਨ. ਇਨ੍ਹਾਂ ਨੇ ਇਸ ਗੁਰਦ੍ਵਾਰੇ ਨੂੰ ਬਾਬਾ ਜਵਾਹਰ ਸਿੰਘ ਦਾ ਅਸਥਾਨ ਮਸ਼ਹੂਰ ਕੀਤਾ ਹੋਇਆ ਹੈ, ਜੋ ਭੁੱਲ ਹੈ. ਜੇਠ ਅਤੇ ਕੱਤਕ ਵਿੱਚ ਮੇਲਾ ਹੁੰਦਾ ਹੈ, ਲੰਗਰ ਚਲਦਾ ਹੈ.


ਸੰਗ੍ਯਾ- ਤਲਾਸ਼. ਖੋਜ. ਦੇਖੋ, ਜੋਹ. "ਮਾਇਆ ਕੀ ਨਿਤ ਜੋਹਾ." (ਵਾਰ ਰਾਮ ੨. ਮਃ ੫)


ਨਮਸਕਾਰ. ਦੇਖੋ, ਜੁਹਾਰ. "ਸਦਾ ਸਦਾ ਤਾਕਉ ਜੋਹਾਰ." (ਭੈਰ ਮਃ ੫) "ਤਿਸੁ ਜੋਹਾਰੀ ਸੁਅਸਤਿ ਤਿਸੁ." (ਵਾਰ ਆਸਾ)


ਦੇਖੋ, ਜੋਹ। ੨. ਦੇਖਕੇ। ੩. ਖੋਜਕੇ.


ਦੇਖੋ, ਜੋਹਨਾ। ੨. ਜਹਨ (ਦੂਰ) ਹੋਇਓ. ਮਿਟਿਆ. "ਕੰਤੁ ਮਿਲਿਓ ਮੇਰੋ ਸਭ ਦੁਖੁ ਜੋਹਿਓ." (ਆਸਾ ਮਃ ੫) ਦੇਖੋ, ਹਨ.


ਦੇਖੋ, ਜੋਹਨਾ। ੨. ਦੂਰ ਹੋਇਆ. ਮਿਟਿਆ. "ਹਰਿ ਕੰਠਿ ਲਗਿ ਸੋਹਿਆ ਦੋਖ ਸਭਿ ਜੋਹਿਆ." (ਸ੍ਰੀ ਛੰਤ ਮਃ ੫) ਦੇਖੋ, ਜਨਹ.