Meanings of Punjabi words starting from ਬ

ਦੇਖੋ, ਬਿਸਮਾਦ। ੨. ਆਸ਼੍ਚਰਯ. ਹੈਰਾਨ. "ਧਰਮਰਾਜਾ ਬਿਸਮਾਦੁ ਹੋਆ." (ਆਸਾ ਮਃ ੫) ੩. ਦੇਖੋ, ਬਿਸਮਾਦ ੨. "ਨਾਨਕ ਚਾਖਿ ਭਏ ਬਿਸਮਾਦੁ." (ਆਸਾ ਮਃ ੫)


ਅ਼. [بِسمِالّہ] ਬਿਸਮਿੱਲਹ. ਅੱਲਾ ਦੇ ਨਾਮ ਨਾਲ. ਅੱਲਾ ਨਾਮ ਪੂਰਵਕ.


ਫ਼ਾ. [بسِمِل] ਸੰਗ੍ਯਾ- "ਬਿਸਮਿੱਲਾ"ਪੜ੍ਹਕੇ ਕੀਤੀ ਹੋਈ ਕੁਰਬਾਨੀ। ੨. ਵਿਜਿਬਹ ਕੀਤਾ ਹੋਇਆ. "ਬਿਸਮਿਲਿ ਕੀਆ ਨ ਜੀਵੈ ਕੋਇ." (ਭੈਰ ਨਾਮਦੇਵ)


ਦੇਖੋ, ਬਿਸਮ. "ਬਿਸਮੁ ਭਈ ਮੈ ਬਹੁ ਬਿਧਿ ਸੁਨਤੇ." (ਜੈਤ ਮਃ ੫)


ਦੇਖੋ, ਬਿਸਮਾਇ.


ਸੰਗ੍ਯਾ- ਵਿਸ੍‍ਮਯ ਹੋਣ ਦਾ ਭਾਵ. ਹੈਰਾਨੀ. "ਸੁਨ ਸਭ ਬਿਸਮੈਤਾ ਉਰ ਪੂਰੀ." (ਨਾਪ੍ਰ)


ਫ਼ਾ. [بسِیار] ਵਿ- ਬਹੁਤ. ਜ਼ਿਆਦਹ.


ਦੇਖੋ, ਬਿਸਰਣ। ੨. ਦੇਖੋ, ਵਿਸਰ.


ਦੇਖੋ, ਵਿਸਰਗ.