Meanings of Punjabi words starting from ਰ

ਵਿ- ਰੰਗੀਲਾ. ਦੇਖੋ, ਰੰਗ ਸ਼ਬਦ। ੨. ਆਨੰਦ ਦੇਣ ਵਾਲਾ. "ਸੁਇਨਾ ਰੁਪਾ ਰੰਗੁਲਾ." (ਸੂਹੀ ਮਃ ੧. ਕੁਚਜੀ)


ਵਿ- ਰੰਗਿਆ ਹੋਇਆ. ਜਿਸ ਨੂੰ ਰੰਗ ਚੜ੍ਹਿਆ ਹੈ. ਰੰਜਿਤ. ਰੰਗੀ ਹੋਈ. "ਗੁਰਮੁਖਿ ਹਰਿਗੁਣ ਗਾਇ ਰੰਗਿ ਰੰਗੇਤੜਾ." (ਸੂਹੀ ਅਃ ਮਃ ੧) "ਪਭੁ ਸਾਚੇ ਸੇਤੀ ਰੰਗਿ ਰੰਗੇਤੀ." (ਧਨਾ ਛੰਤ ਮਃ ੧)


ਰੰਗ ਕਰਕੇ. ਰੰਗ ਤੋਂ। ੨. ਰੰਜਤ ਕਰਦਾ ਹੈ. ਰੰਗਦਾ ਹੈ.


ਦੇਖੋ, ਰੰਗਉ। ੨. ਰੰਗ ਨੂੰ. "ਮਨੁ ਹਰਿਰੰਗੋ ਲੋੜੈ." (ਟੋਡੀ ਮਃ ੫)


ਸੰਗ੍ਯਾ- ਰਾਜਾ ਦਾ ਉਹ ਸੇਵਕ, ਜਿਸ ਦੇ ਸਪੁਰਦ ਕੱਜਲ ਅਲਤਾ ਆਦਿ ਰੰਗ ਰਹਿਂਦੇ ਹਨ.


ਸੰ. रङ्क्घ्, ਧਾ- ਤੇਜ਼ੀ ਨਾਲ ਜਾਣਾ, ਚਮਕਣਾ, ਆਖਣਾ (ਕਹਿਣਾ). ੨. ਸੰ. रङ्घस् ਸੰਗ੍ਯਾ- ਵੇਗ. ਤੇਜ਼ੀ। ੩. ਜ਼ੋਰ. ਬਲ। ੪. ਚਮਕ ਪ੍ਰਕਾਸ਼.


ਦੇਖੋ, ਰੰਘੜ.


ਵਿ- ਰੰਘੜ ਵਾਲੀ. ਰੰਘੜ ਦੀ। ੨. ਰੰਘੜ ਦੀ ਵਸਾਈ ਨਗਰੀ। ੩. ਰੰਘੜੀ. ਰੰਘੜ ਜਾਤਿ ਦੀ ਇਸਤ੍ਰੀ.