Meanings of Punjabi words starting from ਸ

ਸ੍ਵਰਗ ਦਾ ਨਿਵਾਸ ਅਤੇ ਸ੍ਵਰਗ ਵਿੱਚ ਰਹਿਣ ਵਾਲਾ. ੨. ਮਰੇ ਪ੍ਰਾਣੀ ਲਈ ਸਨਮਾਨ ਵਾਸਤੇ ਇਹ ਸ਼ਬਦ ਵਰਤਿਆ ਜਾਂਦਾ ਹੈ, ਚਾਹੋ ਉਹ ਨਰਕਨਿਵਾਸ ਜੋਗ ਕਿਉਂ ਨਾ ਹੋਵੇ. ਐਸੇ ਹੀ ਧਰਮ ਦੇ ਖਿਆਲ ਨਾਲ ਇਸ ਦੀ ਥਾਂ ਕੈਲਾਸ ਵਾਸੀ, ਗੁਰੁਪੁਰਨਿਵਾਸੀ, ਗੋਲੋਕਵਾਸੀ, ਵੈਕੁੰਠ ਨਿਵਾਸੀ ਆਦਿ ਸ਼ਬਦ ਲੋਕ ਵਰਤਦੇ ਹਨ.


ਸਮਾਨ ਵਰ੍‍ਣ ਦਾ. ਉਸੀ ਰੰਗ ਦਾ। ੨. ਉਸੇ ਜਾਤਿ ਦਾ। ੩. ਉਸੇ ਥਾਂ ਬੋਲਣ ਵਾਲਾ ਅੱਖਰ. ਜੈਸੇ- ਅ ਹ ਕ ਖ ਗ ਘ ਙ ਅਤੇ ੲ ਚ ਛ ਜ ਝ ਞ ਯ ਸ਼ ਆਦਿ.; ਸੰ. ਵਿ- ਸਾਫ ਸ੍ਵਰ ਵਾਲਾ. ਜਿਸ ਦੀ ਧੁਨਿ ਸਾਫ ਹੈ। ੨. ਸ੍ਵਰ੍‍ਣ. ਸੰਗ੍ਯਾ- ਸੋਨਾ. ਸੁੰਦਰ ਹੈ ਵਰ੍‍ਣ (ਰੰਗ) ਜਿਸ ਦਾ.


ਸੰ. ਸੁਵਰ੍‍ਣਸ੍ਠੀਵੀ. ਸੰਗ੍ਯਾ- ਭਾਗਵਤ ਵਿੱਚ ਇੱਕ ਪੰਛੀ ਦੱਸਿਆ ਹੈ, ਜੋ ਸੁਵਰਣ ਉਗਲਦਾ ਹੈ ਅਤੇ ਕਹਿੰਦਾ ਰਹਿੰਦਾ ਹੈ ਕਿ ਕਾਹਲੀ ਨਾ ਕਰੋ, ਪਰ ਆਪ ਸ਼ੇਰ ਦੇ ਅਵਾਸੀ ਲੈਣ ਸਮੇਂ ਮੂੰਹ ਵਿੱਚ ਵੜਕੇ ਜਾੜ੍ਹਾਂ ਅੰਦਰ ਫਸਿਆ ਮਾਸ ਕੱਢ ਲੈ ਜਾਂਦਾ ਹੈ. "ਕੇਵਲ ਕਹਿਨੀ ਕਹਿਤ ਹੋ ਸ੍ਵਰਣਸਠੀਵਿ ਸਮਾਨ." (ਅਲੰਕਾਰ ਸਾਗਰ ਸੁਧਾ) ੨. ਮਹਾਭਾਰਤ ਅਨੁਸਾਰ ਰਾਜਾ ਸ੍ਰਿੰਜਯ ਦਾ ਪੁਤ੍ਰ, ਜੋ ਸੁਇਨਾ ਹਗਦਾ ਮੂਤਦਾ ਸੀ.


ਦੇਖੋ, ਸੁਨਿਆਰ.


ਸੋਨਦੀਪ. ਮਨੀਪੁਰ ਤੋਂ ਹਿਠਾਹਾਂ ਅਤੇ ਬ੍ਰਹਮਪੁਤ੍ਰ ਦੇ ਮੁਹਾਨੇ ਤੋਂ ਪੂਰਵ ਦਾ ਦੇਸ਼.


ਦੇਖੋ, ਰਤਨਰਾਯ.


ਦੇਖੋ, ਸ੍ਵਰਣ.


ਸੰਗ੍ਯਾ- ਸੁਇਨੇ ਜੇਹੇ ਚਮਕੀਲੇ ਪੰਖਾਂ ਵਾਲੇ ਤੀਰ. "ਛੁਟੇ ਸ੍ਵਰਨਪੰਖੀ." (ਕਲਕੀ) ੨. ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਤੀਰ, ਜਿਸ ਦੀ ਬਾਗੜ ਪਾਸ ਸੁਇਨਾ ਲਗਿਆ ਹੁੰਦਾ ਸੀ.


ਕ੍ਰਿ- ਸੁਧਰਨਾ. ਸੌਰਨਾ. ਦੁਰੁਸ੍ਤ ਹੋਣਾ. ਠੀਕ ਹੋਣਾ. "ਜਿਤੁ ਸਵਰੇ ਮੇਰਾ ਕਾਜੋ." (ਸ੍ਰੀ ਛੰਤ ਮਃ ੪) "ਬਿਨੁ ਗੁਰਸਬਦ ਨ ਸਵਰਸਿ ਕਾਜ." (ਗਉ ਅਃ ਮਃ ੧)