Meanings of Punjabi words starting from ਜ

ਦੇਖੋ, ਜੋਹਨਾ। ੨. ਵਿ- ਜੋਹਨ (ਦੇਖਣ) ਵਾਲਾ. ਤਾਕੂ. "ਪਰਘਰ ਜੋਹੀ ਨੀਚ ਸਨਾਤ." (ਸ੍ਰੀ ਮਃ ੧)


ਦੇਖੇ. ਦੇਖੋ, ਜੋਹਨਾ. "ਨਿਤ ਜੋਹੇ ਜਮਜਾਲੇ." (ਸ੍ਰੀ ਮਃ ੩)


ਦੇਖੋ, ਜੋਹਨਾ। ੨. ਪੋਹੈ. ਅਸਰ ਕਰੈ. "ਮਾਤਗਰਭ ਮਹਿ ਅਗਨਿ ਨ ਜੋਹੈ." (ਗੌਂਡ ਮਃ ੫)


ਦੇਖੋ, ਜੋਹਨਾ। ੨. ਦੇਖੋ, ਜਹਨ. "ਜਿਸੁ ਸੁਣਿਐ ਮਨਿ ਹੋਇ ਰਹਸੁ ਅਤਿ ਰਿਦੈ ਮਾਨ ਦੁਖ ਜੋਹੰ." (ਸਾਰ ਮਃ ੫) ਦੁੱਖ ਮਿਟਦਾ ਹੈ। ੩. ਜੋ ਮੈ ਹਾਂ


ਸੰ. ਜਲੌਕਾ (leech). ਸੰਗ੍ਯਾ- ਪਾਣੀ ਅਤੇ ਨਮੀ ਵਿੱਚ ਰਹਿਣ ਵਾਲਾ ਇੱਕ ਕੀੜਾ, ਜੋ ਥੈਲੀ ਦੀ ਸ਼ਕਲ ਦਾ ਹੁੰਦਾ ਹੈ. ਇਹ ਸ਼ਰੀਰ ਨਾਲ ਚਿਮਟਕੇ ਲਹੂ ਚੂਸ ਲੈਂਦਾ ਹੈ. ਬਹੁਤ ਲੋਕ योऽ हं. ਗੰਦਾ ਲਹੂ ਕੱਢਣ ਲਈ ਜੋਕਾਂ ਲਗਵਾਉਂਦੇ ਹਨ. ਇਸ ਦੇ ਨਾਮ ਰਕ੍ਤਪਾ, ਵਮਨੀ, ਵੇਧਿਨੀ ਆਦਿ ਭੀ ਹਨ. "ਜਿਉ ਕੁਸਟੀ ਤਨਿ ਜੋਕ." (ਸਾਰ ਸੂਰਦਾਸ) ਭਾਵ ਬਹੁਤ ਗੰਦਾ ਲਹੂ ਜੋਕ ਨੂੰ ਮਿਲਦਾ ਹੈ.