ਸੰ. ਵਿਸਰ੍ਜਨ. ਦਾਨ ਦੇਣਾ। ੨. ਭੇਜਣਾ। ੩. ਤਿਆਗਣਾ. ਛੱਡਣਾ। ੪. ਵਿਦਾ ਕਰਨਾ. "ਕੀਨ ਬਿਸਰਜਨ ਤਾਹਿਂ." (ਗੁਪ੍ਰਸੂ)
ਵਿ- ਵਿਸਿਰ੍ਜਤ. ਛੱਡਿਆ ਹੋਇਆ. ਤਿਆਗਿਆ. "ਨਾਮਿ ਰਤੇ ਕੇਵਲ ਬੈਰਾਗੀ, ਸੋਗ ਬਿਜੋਗ ਪਿਸਰਜਿਤ ਰੋਗ." (ਗੂਜ ਅਃ ਮਃ ੧) ੨. ਵਿਦਾ ਕੀਤਾ.
ਸੰ. ਵਿਸ੍ਮਰਣ. ਯਾਦ ਤੋਂ ਭੁੱਲਣ ਦਾ ਭਾਵ. ਚੇਤੇ ਨਾ ਰਹਿਣਾ. "ਮਰਣੰ ਬਿਸਰਣੇ ਗੋਬਿੰਦਹ." (ਗਾਥਾ) "ਬਿਸਰਿਗਈ ਸਭ ਤਾਤ ਪਰਾਈ." (ਕਾਨ ਮਃ ੫)
ਕ੍ਰਿ ਵਿ- ਭੁੱਲਦਾ. ਵਿਸ੍ਮਰਣ ਹੁੰਦਾ. "ਬਿਸਰਤ ਨਾਹਿ ਮਨ ਤੇ ਹਰੀ." (ਕੇਦਾ ਮਃ ੫) ੨. ਵਿ- ਵਿਸ੍ਮ੍ਰਤ. ਭੁੱਲਿਆ ਹੋਇਆ. ਚੇਤਿਓਂ ਉਤਰਿਆ। ੩. ਸੰ. ਵਿਸ੍ਰਿਤ (वि- सृत) ਨਿਕਲ ਗਿਆ. ਚਲਾ ਗਿਆ। ੪. ਕ੍ਰਿ. ਵਿ- ਚਲੇ ਜਾਣ ਤੋਂ. ਵਿਦਾ ਹੋਣ ਪੁਰ. "ਜਿਸ ਬਿਸਰਤ ਤਨ ਭਸਮ ਹੋਇ, ਕਹਿਤੇ ਸਭ ਪ੍ਰੇਤ." (ਵਾਰ ਜੈਤ) ਜਿਸ ਜੋਤਿ ਦੇ ਵਿਦਾ ਹੋਣ ਪੁਰ ਤਨ ਭਸਮ ਹੋਇ.
ਦੇਖੋ, ਬਿਸਰਾਮ। ੨. ਦੇਖੋ, ਬੇਸ਼ਰਮ.
ਸੰਗ੍ਯਾ- ਵਿਸ੍ਮਰਣ. ਚੇਤੇ ਤੋਂ, ਭੁੱਲਣ ਦਾ ਭਾਵ. ਦੇਖੋ, ਪਉਣ ਪਾਣੀ ਅਗਨੀ। ੨. ਵਿਸ਼੍ਰਾਮ. ਸ੍ਥਿਤਿ। ੩. ਸੰ. ਵਿਸ਼੍ਰਾਵ. ਪ੍ਰਸਿੱਧੀ. ਮਸ਼ਹੂਰੀ। ੪. ਵਿਸ੍ਰਾਵ. ਚੋਣ (ਟਪਕਣ) ਦਾ ਭਾਵ.