Meanings of Punjabi words starting from ਰ

ਦੇਖੋ, ਰੰਘੜੇਟਾ.


ਇਸਲਾਮਮਤ ਧਾਰਨ ਵਾਲਾ ਰਾਜਪੂਤ.


ਰੰਘੜ ਦਾ ਬੇਟਾ। ੨. ਉਹ ਸਿੰਘ, ਜਿਸ ਨੇ ਚੂਹੜਾ ਜਾਤਿ ਤੋਂ ਸਿੱਖਮਤ ਧਾਰਨ ਕੀਤਾ ਹੈ. ਦੇਖੋ, ਮਜਹਬੀ ੪.


ਵਿ- ਤੇਜ ਚਾਲ ਵਾਲਾ. ਚਾਲਾਕ. ਦੇਖੋ, ਰੰਘ ਅਤੇ ਦੁਤਰੰਗੀ.


ਦੇਖੋ, ਰੰਗ, ਰੰਗਣ, ਰੰਗਣਿ ਅਤੇ ਰੰਗੁ. "ਕਾਇਆ ਰੰਙਣਿ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ." (ਤਿਲੰ ਮਃ ੧) "ਹਰਿ ਰੰਙੁ ਮਜੀਠੈ ਰੰਙੁ." (ਸੂਹੀ ਮਃ ੪) "ਰੰਙਣਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ." (ਤਿਲੰ ਮਃ ੧)


ਸੰਗ੍ਯਾ- ਰੇਜ਼ਹ. ਕਣਕਾ. ਜਰਰਾ. "ਰੰਚ ਮੇਰੁ ਕੀ ਸਮਤਾ ਕਰਹੀ." (ਨਾਪ੍ਰ) ੨. ਵਿ- ਤਨਿਕ. ਥੋੜਾ. "ਮਾਇਆ ਲਿਪਤ ਨ ਰੰਚ." (ਗਉ ਥਿਤੀ ਮਃ ੫) ੩. ਰੇਜਹ ਮਾਤ੍ਰ. ਕਨਕਾ ਭਰ. "ਰੰਚ ਕੰਚ ਤਿਂਹ ਰਹਿਨ ਨ ਦੀਨੋ." (ਚਰਿਤ੍ਰ ੧੭੬)