Meanings of Punjabi words starting from ਕ

ਦੇਖੋ, ਕਾਲਸੈਣ.


ਵਿ- ਕਾਲ ਕਰਨ ਵਾਲੀ. "ਜਗਉਪਜਾਵਨਿ ਪਾਲਨਿ ਕਾਲਨਿ." (ਨਾਪ੍ਰ)


ਕਾਲ (ਧਰਮ) ਦੀ ਅਨੁਜਾ (ਛੋਟੀ ਭੈਣ), ਯਮੁਨਾ. (ਸਨਾਮਾ)


ਰਾਵਣ ਦਾ ਮਾਮਾ, ਜੋ ਹਨੂਮਾਨ ਨੂੰ ਵਿਸ਼ਲ੍ਯਾ ਬੂਟੀ ਲਿਆਉਣੋਂ ਰੋਕਣਾ ਚਾਹੁੰਦਾ ਸੀ. ਹਨੂਮਾਨ ਨੇ ਇਸ ਨੂੰ ਮਾਰਿਆ। ੨. ਇੱਕ ਦਾਨਵ, ਜੋ ਹਿਰਨ੍ਯਕਸ਼ਿਪੁ ਦਾ ਪੁਤ੍ਰ ਸੀ. ਇਸ ਦੇ ਸੌ ਹੱਥ ਅਤੇ ਸੌ ਮੁਖ ਸੀ. ਇਸ ਨੇ ਸੁਰਗ ਆਪਣੇ ਕਬਜੇ ਕਰਕੇ ਦੇਵਤਾ ਕੱਢ ਦਿੱਤੇ ਸਨ. ਇਸ ਨੂੰ ਵਿਸਨੁ ਨੇ ਮਾਰਿਆ, ਫਿਰ ਇਹੀ ਕੰਸ ਹੋ ਕੇ ਜਨਮਿਆ. "ਰਕਤਬੀਜ ਕਾਲਨੇਮੁ ਬਿਦਾਰੇ." (ਗਉ ਅਃ ਮਃ ੧)


ਸਮਾਂ ਪਾਕੇ. ਜ਼ਮਾਨੇ ਦੀ ਚਾਲ ਅਨੁਸਾਰ। ੨. ਅਕਾਲ ਦੀ ਆਗ੍ਯਾ ਪਾਕੇ. ਕਰਤਾਰ ਦੇ ਹੁਕਮ ਅਨੁਸਾਰ. "ਕਾਲ ਪਾਇ ਬ੍ਰਹਮਾ ਬਪੁ ਧਰਾ." (ਚੌਪਈ)


ਕਾਲ (ਧਰਮਰਾਜ) ਦਾ ਪਿਤਾ ਸੂਰਜ. (ਸਨਾਮਾ)


ਯੂ. ਪੀ. ਵਿੱਚ ਜਾਲਉਨ ਜਿਲੇ ਦੀ ਇੱਕ ਤਸੀਲ ਦਾ ਪ੍ਰਧਾਨਨਗਰ, ਜਿਸ ਥਾਂ ਦੀ ਮਿਸ਼ਰੀ ਪੁਰਾਣੇ ਕਵੀਆਂ ਨੇ ਬਹੁਤ ਉੱਤਮ ਲਿਖੀ ਹੈ. "ਸਹਿਰ ਕਾਲਪੀ ਮਾਹਿ ਬਸਤ ਤੇ." (ਚਰਿਤ੍ਰ ੩) "ਮਾਯਾ ਯਹਿ ਕਾਲਪੀ ਕੀ ਮਿਸ਼ਰੀ ਕੋ ਕੂਜਾ." (ਦੇਵੀਦਾਸ)