nan
nan
nan
nan
nan
ਰਿਆਸਤ ਕਪੂਰਥਲਾ, ਥਾਣੇ ਫਗਵਾੜੇ ਦਾ ਪਿੰਡ ਬੰਬੇਲੀ ਹੈ, ਇਸ ਤੋਂ ਉੱਤਰ ਵੱਲ ਚਾਰ ਫਰਲਾਂਗ ਤੇ ਸ਼੍ਰੀ ਗੁਰੂ ਹਰਿਰਾਇ ਸਾਹਿਬ ਜੀ ਦਾ ਗੁਰਦ੍ਵਾਰਾ "ਚੌਂਤੇ ਜੀ" ਨਾਮ ਤੋਂ ਪ੍ਰਸਿੱਧ ਹੈ. ਇਸ ਨਾਲ ੧੦੦ ਘੁਮਾਂਉਂ ਦੇ ਕ਼ਰੀਬ ਜ਼ਮੀਨ ਹੈ. ਵੈਸਾਖੀ ਨੂੰ ਭਾਰੀ ਮੇਲਾ ਹੁੰਦਾ ਹੈ. ਰੇਲਵੇ ਸਟੇਸ਼ਨ ਫਗਵਾੜੇ ਤੋਂ ੭. ਮੀਲ ਉੱਤਰ ਹੈ.
ਸੰਗ੍ਯਾ- ਚਮਕ. ਪ੍ਰਕਾਸ਼। ੨. ਚੁਭਵੀਂ ਰੌਸ਼ਨੀ, ਜਿਸ ਨੂੰ ਅੱਖਾਂ ਨਾ ਸਹਾਰ ਸਕਣ.
ਕ੍ਰਿ- ਪ੍ਰਕਾਸ਼ਣਾ. ਚਮਕਣਾ. "ਚੌਂਧਿਤ ਚਾਰ ਦਿਸ਼ਾ ਭਈ." (ਪਾਰਸਾਵ) ਚਾਰੋਂ ਦਿਸ਼ਾ ਪ੍ਰਕਾਸ਼ਿਤ (ਰੌਸ਼ਨ) ਹੋ ਗਈਆਂ.
ਸੰਗ੍ਯਾ- ਚਮਕ। ੨. ਤੇਜ਼ ਰੌਸ਼ਨੀ ਦੇ ਕਾਰਣ ਅੱਖਾਂ ਦੇ ਮਿਚ ਜਾਣ ਦੀ ਕ੍ਰਿਯਾ। ੩. ਦਿਸ਼ਾਭ੍ਰਮ। ੪. ਭ੍ਰਮਦ੍ਰਿਸ੍ਟੀ. ਦ੍ਰਿਸ੍ਟਿਭ੍ਰਮ.