Meanings of Punjabi words starting from ਦ

ਸੰਗ੍ਯਾ- ਸ੍ਵਰਗ. ਸੁਰਗ। ੨. ਵੈਕੁੰਠ। ੩. ਸੱਚਖੰਡ. "ਦੇਵਪੁਰੀ ਮਹਿ ਗਯਉ." (ਸਵੈਯੇ ਮਃ ੫. ਕੇ)


ਸੰ. ਦੇਵਵਧੂ. ਸੰਗ੍ਯਾ- ਅਪਸਰਾ। ੨. ਦੇਵਤਾ ਦੀ ਵਹੁਟੀ. ਦੇਵੀ। ੩. ਦੇਖੋ, ਦੇਵਪਤਨੀ.


ਦੇਖੋ, ਦੇਵੋਦ੍ਯਾਨ.


ਸੰ. ਦੇਵਵਾਣੀ. ਸੰਗ੍ਯਾ- ਸੰਸਕ੍ਰਿਤਭਾਸਾ। ੨. ਆਕਾਸ਼ ਤੋਂ ਹੋਈ ਦੇਵਤਾ ਦੀ ਬਾਣੀ. ਆਕਾਸ਼ਵਾਣੀ। ੩. ਗੁਰਬਾਣੀ। ੪. ਸਾਧੁਜਨਾਂ ਦੀ ਬਾਣੀ.


ਸੰਗ੍ਯਾ- ਸ੍ਵਰਗ. ਸੁਰਗ। ੨. ਦੇਵਮੰਦਿਰ। ੩. ਗੁਰੁਮੁਖਾਂ ਦੇ ਰਹਿਣ ਦਾ ਘਰ.


ਸੰਗ੍ਯਾ- ਸੂਰਯ। ੨. ਕੌਸ੍‍ਤੁਭ ਮਣਿ। ੨. ਘੋੜੇ ਦੇ ਗਲ ਪੁਰ ਇਕ ਖ਼ਾਸ ਪ੍ਰਕਾਰ ਦੀ ਰੋਮਰੇਖਾ.


ਦੇਵਤਿਆਂ ਦਾ ਮਾਰਗ (ਰਾਹ). ਸੰਸਕ੍ਰਿਤ ਦੇ ਵਿਦ੍ਵਾਨਾਂ ਦਾ ਮੰਨਿਆ ਇੱਕ ਬ੍ਰਹਮਲੋਕ ਦਾ ਮਾਰਗ. ਉਪਨਿਸਦਾਂ ਵਿੱਚ ਜੀਵ ਦੇ ਦੋ ਮਾਰਗ ਲਿਖੇ ਹਨ- ਦੇਹ ਤ੍ਯਾਗਕੇ ਕਰਮਕਾਂਡੀਆਂ ਦਾ ਜੀਵਾਤਮਾ ਪਿਤ੍ਰਿਯਾਣ ਦੇ ਰਸਤੇ ਚੰਦ੍ਰਲੋਕ ਨੂੰ ਜਾਂਦਾ ਹੈ, ਉਸ ਥਾਂ ਤੋਂ ਅੰਨ ਔਸਧ ਆਦਿ ਵਿੱਚ ਮਿਲਕੇ, ਪ੍ਰਾਣੀਆਂ ਦੇ ਸ਼ਰੀਰ ਵਿੱਚ ਪ੍ਰਵੇਸ਼ ਕਰਦਾ ਅਤੇ ਗਰਭ ਦ੍ਵਾਰਾ ਜਨਮਦਾ ਹੈ.#ਬ੍ਰਹਮਵਿਦ੍ਯਾ ਦੇ ਅਭ੍ਯਾਸੀਆਂ ਦਾ ਜੀਵਾਤਮਾ ਦੇਵਯਾਣ ਦੇ ਰਸਤੇ ਸੂਰਯਲੋਕ ਦ੍ਵਾਰਾ ਬ੍ਰਹਮ ਨੂੰ ਪ੍ਰਾਪਤ ਹੁੰਦਾ ਹੈ ਅਰ ਮੁੜ ਸੰਸਾਰ ਵਿੱਚ ਨਹੀਂ ਆਉਂਦਾ.


ਦੇਵਤਿਆਂ ਦੀ ਅਸਵਾਰੀ. ਵਿਮਾਨ। ੨. ਦੇਵਤਿਆਂ ਦੇ ਆਪਣੇ ਆਪਣੇ ਵਾਹਨ. ਦੇਖੋ, ਵਾਹਨ.


ਦੇਖੋ, ਦੇਵਜਾਨੀ.


ਸੰਗ੍ਯਾ- ਪਤਿ ਦਾ ਛੋਟਾ ਭਾਈ. "ਮਤੀ ਦੇਵੀ ਦੇਵਰ ਜੇਸਟ." (ਆਸਾ ਮਃ ੫)


ਸੰਗ੍ਯਾ- ਇੰਦ੍ਰ. ਸੁਰਪਤਿ.