Meanings of Punjabi words starting from ਬ

ਦੇਖੋ, ਵਿਸ਼੍ਰਾਂਤ ਘਾਟ. "ਰਿਪੁ ਕੋ ਬਧਕੈ ਤਬਹੀ ਹਰਿ ਜੂ ਬਿਸਰਾਤ ਕੇ ਘਾਟਹਿ ਊਪਰ ਆਯੋ." (ਕ੍ਰਿਸਨਾਵ)


ਸੰ. ਵਿਸ਼੍ਰਾਮ. ਸੰਗ੍ਯਾ- ਸ੍‌ਥਿਤਿ। ੨. ਸ਼ਾਂਤਿ. "ਕਤ ਪਾਈਐ ਬਿਸਰਾਮ?" (ਮਾਝ ਬਾਰਹਮਾਹਾ)


ਦੇਖੋ, ਬਿਸ੍ਰਾਮਨਿਧਿ.


ਵਿਸਰਕੇ. ਵਿਸ੍‍ਮਰਣ ਹੋਕੇ.


ਸੰ. ਵਿਸ਼ਲ੍ਯ. ਵਿ- ਬਿਨਾ ਸ਼ਲ੍ਯ (ਘਾਉ) ਤੋਂ। ੨. ਸੰਗ੍ਯਾ- ਵਿਸ਼ਲ੍ਯਕਰਣੀ ਬੂਟੀ, ਜਿਸ ਦੇ ਲਾਉਣ ਤੋਂ ਘਾਉ ਮਿਲ ਜਾਂਦਾ ਹੈ. "ਸੀਲ ਬਿਸਲਿ ਆਣ ਤੋਖੀਲੇ ਹਰੀ." (ਧਨਾ ਤ੍ਰਿਲੋਚਨ) ਸ਼ਲ੍ਯ ਤੋਂ ਵਿਸ਼ਲ੍ਯ ਕਰਨ ਵਾਲੀ ਲਿਆਕੇ ਰਾਮ ਨੂੰ ਪ੍ਰਸੰਨ ਕੀਤਾ. ਦੇਖੋ, ਵਿਸ਼ਲ੍ਯਕਰਣੀ.


ਸੰ. ਵਿਸ਼੍ਵ. ਸੰਗ੍ਯਾ- ਸੰਸਾਰ. ਜਗਤ। ੨. ਸਾਰਾ. ਤਮਾਮ. ਸਭ. "ਜਿਤਤੇ ਬਿਸ੍ਵ ਸੰਸਾਰਹ." (ਸਹਸ ਮਃ ੫)


ਵਿਸ੍ਵ (ਸਾਰਾ) ਸੰਸਾਰ (ਜਗਤ). ਤਮਾਮ ਦੁਨੀਆਂ. ਦੇਖੋ, ਬਿਸ੍ਵ ੨। ੨. ਸੰਸਾਰ (ਬਦਲ ਜਾਣ ਵਾਲਾ) ਵਿਸ਼੍ਵ (ਜਗਤ). ਇੱਕ ਦਸ਼ਾ ਵਿੱਚ ਨਾ ਰਹਿਣ ਵਾਲੀ ਦੁਨੀਆਂ.


ਦੇਖੋ, ਵਿਸ਼੍ਵਕਰਮਾ.


ਦੇਖੋ, ਵਿਸ੍ਵਗਰਭ.


ਵਿਸ਼੍ਵ (ਜਗਤ) ਦਾ ਦੀਵਾ (ਸੂਰਜ) "ਬਿਸ੍ਵ ਕਾ ਦੀਪਕ ਸ੍ਵਾਮੀ." (ਧਨਾ ਤ੍ਰਿਲੋਚਨ) ੨. ਜਗਤਪ੍ਰਕਾਸ਼ਕ ਕਰਤਾਰ.


ਵਿਸ਼੍ਵ (ਜਗਤ) ਕਾ ਨਾਥ (ਸ੍ਵਾਮੀ). ਜਗਤਪਤਿ, ਕਰਤਾਰ। ੨. ਕਾਸ਼ੀ ਵਿੱਚ ਇੱਕ ਸ਼ਿਵਲਿੰਗ.


ਵਿਸ਼੍ਵ (ਸੰਸਾਰ) ਰੂਪ ਵਿਸ਼੍ਵਮੂਰ੍‌ਤਿ. ਜਗਤਰੂਪ ਪਾਰਬ੍ਰਹਮ. "ਤੈਸੇ ਬਿਸ੍ਵਰੂਪ ਤੇ ਅਭੂਤ ਭੂਤ ਪ੍ਰਗਟ ਹੈ." (ਅਕਾਲ)