Meanings of Punjabi words starting from ਮ

ਦੇਖੋ, ਮਹਿਮਾਨ. "ਤੂ ਹੋਇਰਹੁ ਮਿਹਮਾਣੁ." (ਮਃ ੩. ਵਾਰ ਸੋਰ)


ਫ਼ਾ. [مِہمان] ਸੰਗ੍ਯਾ- ਮਿਹ (ਬਜ਼ੁਰਗ) ਮਾਨ (ਮਾਨਿੰਦ). ਜਿਸ ਦਾ ਬਜ਼ੁਰਗ ਸਮਾਨ ਆਦਰ ਕਰੀਏ, ਪਰਾਹੁਣਾ. ਅਭ੍ਯਾਗਤ. ਅਤਿਥਿ.


ਸੰਗ੍ਯਾ- ਮੇਹਮਾਨਦਾਰੀ ਪਰਾਹੁਣੇ ਦੀ ਖਾਤਿਰ ਤਵਾਜਾ। ੨. ਮਿਹਮਾਨ ਹੋਣ ਦੀ ਕ੍ਰਿਯਾ.


ਦੇਖੋ, ਮਿਹਮਾਨ. "ਗੁਰਪਰਸਾਦਿ ਜਾਣੈ ਮਿਹਮਾਨੁ." (ਆਸਾ ਮਃ ੧)


ਫ਼ਾ. [مِہر] ਸੰਗ੍ਯਾ- ਪਿਆਰ. ਪ੍ਰੇਮ। ੨. ਕ੍ਰਿਪਾ. "ਨਾਨਕ ਤਰੀਐ ਤੇਰੀ ਮਿਹਰ." (ਰਾਮ ਮਃ ੫) ੩. ਸੂਰਜ. ਦੇਖੋ, ਮਿਹਿਰ.


ਫ਼ਾ. [مِہرآگیِن] ਮਿਹਰ- ਆਗੀਂਨ. ਵਿ- ਮੁਹੱਬਤ ਨਾਲ ਭਰਿਆ ਹੋਇਆ। ੨. ਕ੍ਰਿਪਾਲੂ.


ਬਾਬਾ ਧਰਮਚੰਦ ਜੀ ਦਾ ਪੁਤ੍ਰ. ਮਾਣਿਕਚੰਦ ਦਾ ਸਕਾ ਭਾਈ, ਬਾਬਾ ਲਖਮੀਦਾਸ ਜੀ ਦਾ ਪੋਤਾ। ੨. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਦਾ ਆਤਮਗ੍ਯਾਨੀ ਧਰਮਵੀਰ ਸਿੱਖ, ਜਿਸ ਨੇ ਕਰਤਾਰਪੁਰ ਦੇ ਜੰਗ ਵਿੱਚ ਵਡੀ ਬਹਾਦੁਰੀ ਦਿਖਾਈ.


ਪ੍ਰੇਮ ਅਤੇ ਕ੍ਰਿਪਾ. ਦੇਖੋ, ਮਿਹਰ. "ਆਪੇ ਮਿਹਰ ਦਇਆਪਤਿ ਦਾਤਾ." (ਮਾਰੂ ਸੋਲਹੇ ਮਃ ੧)


ਫ਼ਾ. [مِہربان] ਵਿ- ਕ੍ਰਿਪਾਲੁ. ਦਯਾਲੁ। ੨. ਪਿਆਰ ਕਰਨ ਵਾਲਾ। ੩. ਬਾਬਾ ਪ੍ਰਿਥੀਚੰਦ ਦਾ ਪੁਤ੍ਰ, ਜੋ ਦਿਵਾਨੇ ਭੇਖ ਦਾ ਮੁਖੀਆ ਹੋਇਆ. ਇਸ ਨੇ ਭੀ ਪਿਤਾ ਵਾਂਙ ਗੁਰੂ ਸਾਹਿਬ ਨਾਲ ਝਗੜਾ ਰੱਖਿਆ, ਅਰ ਇੱਕ ਜਨਮਸਾਖੀ ਸ਼੍ਰੀ ਗੁਰੂ ਨਾਨਕਦੇਵ ਜੀ ਦੀ ਲਿਖੀ, ਜਿਸ ਵਿੱਚ ਬਹੁਤ ਬਾਤਾਂ ਗੁਰਮਤ ਵਿਰੁੱਧ ਹਨ.


ਫ਼ਾ. [مِہربانی] ਸੰਗ੍ਯਾ- ਕ੍ਰਿਪਾ. ਦਯਾ। ੨. ਪਿਆਰ. ਮੁਹੱਬਤ.


ਦੇਖੋ, ਮਿਹਰਬਾਨ ੩. ਅਤੇ ਦਿਵਾਨੇ.


ਦੇਖੋ, ਮਿਹਰਬਾਨ.