Meanings of Punjabi words starting from ਰ

ਰੇਜ਼ਹ- ਇੱਕ. ਇੱਕ ਜ਼ਰਰਹ. ਤਨਿਕ ਮਾਤ੍ਰ. "ਈਧਨੁ ਅਧਿਕ ਸਕੇਲੀਐ ਭਾਈ, ਪਾਵਕੁ ਰੰਚਕ ਪਾਇ." (ਸੋਰ ਅਃ ਮਃ ੧) "ਰੰਚਕ ਰੇਤ ਖੇਤ ਤਨਿ ਨਿਰਮਿਤ." (ਸਵੈਯੇ ਸ੍ਰੀ ਮੁਖਵਾਕ ਮਃ ੫) ੨. ਟੁਕੜੇ ਟੁਕੜੇ ਛੋਟੇ ਛੋਟੇ ਖੰਡ "ਚੰਡ ਕੋ ਖੱਗ ਗਦਾ ਲਗ ਦਾਨਵ ਰੰਚਕ ਰੰਚਕ ਹਨਐ ਤਨ ਆਏ." (ਚੰਡੀ ੧) ੩. ਸੰਗ੍ਯਾ- ਬਰੀਕ ਕੀਤਾ ਹੋਇਆ ਉਹ ਬਾਰੂਦ, ਜੋ ਤੋੜੇਦਾਰ ਅਤੇ ਪਥਰਕਲਾ ਬੰਦੂਕ ਦੇ ਪਲੀਤੇ ਵਿੱਚ ਪਾਕੇ ਸੂਈ ਨਾਲ ਕੋਠੀ ਦੇ ਬਾਰੂਦ ਨਾਲ ਮਿਲਾਈਦਾ ਹੈ, ਤਾਕਿ ਨਾਲੀ ਦੀ ਬਾਰੂਦ ਨੂੰ ਅੱਗ ਪਹੁਚ ਸਕੇ। ੪. ਰੱਤੀ (ਅੱਠੀ ਚਾਵਲ ਪ੍ਰਮਾਣ) ਲਈ ਭੀ ਰੰਚਕ ਸ਼ਬਦ ਆਇਆ ਹੈ. "ਦ੍ਵਾਦਸ ਰੰਚਕ ਭਰ ਲਖ ਤੋਲ." (ਗੁਪ੍ਰਸੂ)


ਸੰ. रञ्ज. ਧਾ- ਰੰਗ ਦੇਣਾ (ਰੰਗਣਾ) ਤਤਪਰ (ਲਿਵਲੀਨ) ਹੋਣਾ, ਮੋਹਿਤ ਹੋਣਾ, ਵਿਰਕ੍ਤ ਹੋਣਾ। ੨. ਫ਼ਾ. [رنج] ਸੰਗ੍ਯਾ- ਦੁੱਖ. ਤਕਲੀਫ। ੩. ਕ੍ਰੋਧ। ੪. ਰੋਗ ਬੀਮਾਰੀ। ੫. ਮਿਹ਼ਨਤ.


ਵਿ- ਰੰਗਣ ਵਾਲਾ। ੨. ਖ਼ੁਸ਼ ਕਰਨ ਵਾਲਾ। ੩. ਸੰਗ੍ਯਾ- ਰੰਗਰੇਜ। ੪. ਔਸ਼ਨਸੀ ਸਿਮ੍ਰਿਤ ਅਨੁਸਾਰ ਛਤ੍ਰੀ ਦੀ ਕਨ੍ਯਾ ਤੋਂ ਸ਼ੂਦ੍ਰ ਜਾਰ ਦੀ ਸੰਤਾਨ ਰੰਜਕ ਹੈ.


ਸੰ. ਸੰਗ੍ਯਾ- ਰੰਗਣ ਦੀ ਕ੍ਰਿਯਾ। ੨. ਖ਼ੁਸ਼ ਕਰਨਾ. "ਮਨ ਰੰਜਨ ਕੀ ਮਾਇਆ." (ਜੈਤ ਮਃ ੫) ੩. ਲਾਲ ਚੰਦਨ। ੪. ਮਜੀਠ। ੫. ਹਲਦੀ। ੬. ਪ੍ਰੇਮ. ਪਿਆਰ। ੭. ਵਿ- ਪ੍ਰੇਮ ਪੈਦਾ ਕਰਨ ਵਾਲਾ। ੮. ਖ਼ੁਸ਼ ਕਰਨ ਵਾਲਾ. ਰੰਜਕ.


ਵਿ- ਰੰਗਿਆ ਹੋਇਆ। ੨. ਖ਼ੁਸ਼. ਪ੍ਰਸੰਨ.


ਰੰਜਨ (ਰੰਗਨ) ਕਰੀਏ। ੨. ਖ਼ੁਸ਼. (ਪ੍ਰਸੰਨ) ਕਰੀਏ. "ਹਰਿ ਬਿਸਰਿਐ ਕਿਉ ਤ੍ਰਿਪਤਾਵੈ? ਨਾ ਮਨੁ ਰੰਜੀਐ." (ਵਾਰ ਜੈਤ)


ਫ਼ਾ. [رنجیِد] ਵਿ- ਰੰਜ ਹੋਇਆ.


ਫ਼ਾ. [رنجیِدن] ਕ੍ਰਿ- ਰੰਝ ਹੋਣਾ. ਦੁਖੀ ਹੋਣਾ.


ਫ਼ਾ. [رنجیِدہ] ਵਿ- ਦੁਖੀ ਹੋਇਆ। ੨. ਗੁੱਸੇ ਹੋਇਆ.