Meanings of Punjabi words starting from ਚ

ਸੰਗ੍ਯਾ- ਚਾਉ ਦੀ ਉਮੰਗ ਹੁਲਾਸ. ਉੱਲਾਸ। ੨. ਸ਼ੌਕ.


ਚੌਰ. ਦੇਖੋ, ਚਾਮਰ. "ਸੰਤ ਚੰਉਰ ਢੁਲਵਾਉ." (ਸੂਹੀ ਮਃ ੫)


ਸੰਗ੍ਯਾ- ਵਡਾ ਪਤੰਗ. ਤੁੱਕਲ. "ਮੈ ਨਹਿ ਤਾਂਹਿ ਚਢਾਇਵ ਚੰਗ." (ਗੁਪ੍ਰਸੂ) ੨. ਵਿ- ਚੰਗਾ. ਦੇਖੋ, ਚੰਗ ਚੰਗਨਾ। ੩. ਸੰ. चङ्ग ਗ੍ਯਾਤਾ. ਜਾਣਨ ਵਾਲਾ। ੪. ਸੰਗੀਤ ਅਨੁਸਾਰ ਧਾਤੂ ਦਾ ਤ੍ਰਿਸੂਲ ਆਕਾਰ ਵਾਜਾ, ਜੋ ਲੋਹੇ ਦੇ ਕੀਲ ਨਾਲ ਵਜਾਈਦਾ ਹੈ। ੫. ਫ਼ਾ. [چنگ] ਸਾਰੰਗੀ। ੬. ਪੰਜਾ. ਆਦਮੀ ਅਥਵਾ ਸ਼ੇਰ ਆਦਿ ਦੇ ਪੰਜ ਉਂਗਲਾਂ ਦੀ ਪਕੜ.