ਸੰਗ੍ਯਾ- ਵਿੱਘੇ ਦਾ ਬੀਹਵਾਂ ਭਾਗ. ਦੇਖੋ, ਮਿਣਤੀ। ੨. ਵੀਹਵਾਂ ਹਿੱਸਾ। ੩. ਜ਼ਮੀਨ ਦਾ ਸ੍ਵਤ੍ਵ. ਪ੍ਰਿਥਿਵੀ ਦਾ ਮਾਲਕੀਯਤ। ੪. ਡਿੰਗ- ਰਾਜ ਕਰ. ਸਰਕਾਰੀ ਮਹਿਸੂਲ। ੫. ਦੇਖੋ, ਵੀਹ ਵਿਸਵੇ.
ਦੇਖੋ. ਬਿਸੁਆਸ ਅਤੇ ਵਿਸ਼੍ਵਾਸ.
ਵਿ- ਵਿਸ਼੍ਵਾਸ ਕਰਨ ਵਾਲਾ। ੨. ਸੰਗ੍ਯਾ- ਜ਼ਮੀਨ ਦੀ ਇੱਕ ਮਿਣਤੀ. ਦੇਖੋ, ਬਿਘਾ.
ਵਿਸ਼੍ਵਾਸ. ਯਕੀਨ. ਭਰੋਸਾ. ਏਤਬਾਰ. "ਨਾਨਕ ਬਿਸ੍ਵਾਸ ਮਨਿ ਆਇਓ." (ਮਲਾ ਮਃ ੫) "ਬਿਸ੍ਵਾਸੁ ਸਤਿ ਨਾਨਕਗੁਰੁ ਤੇ ਪਾਈ." (ਸੁਖਮਨੀ)
ਵ੍ਯੋਮਾਮੁਰ. ਇੱਕ ਦੈਤ, ਜਿਸ ਨੇ ਵ੍ਰਿਜਭੂਮਿ ਵਿੱਚ ਕ੍ਰਿਸਨ ਜੀ ਦੇ ਸਾਥੀ ਗੋਪਾਲ ਚੁਰਾ ਲਏ ਸਨ. ਇਸ ਨੂੰ ਕ੍ਰਿਸਨ ਜੀ ਨੇ ਮਾਰਿਆ. ਦੇਖੋ, ਭਾਗਵਤ ਸਕੰਧ ੧੦, ਪੂਰਵਾਰਧ ਅਃ ੩੭. ਦਮਸਗ੍ਰੰਥ ਵਿੱਚ ਇਸ ਦਾ ਨਾਉਂ "ਬਿਸ੍ਵਾਸੁਰ ਕੋ ਮਾਰਕੈ ਕਰ ਸਾਧੁਨ ਕੇ ਕਾਮ." (ਕ੍ਰਿਸਨਾਵ)
ਦੇਖੋ, ਬੇਸਵਾਦ। ੨. ਸੰ. ਵਿਸ਼੍ਵਾਦ. ਵਿਸ਼੍ਵ (ਸੰਸਾਰ) ਨੂੰ ਅਦ (ਖਾਣ) ਵਾਲਾ. ਮਹਾਕਾਲ। ੩. ਵਿਸ- ਵਾਦ. ਵਿਤੰਡਾਵਾਦ. ਝਗੜੇ ਦੀ ਚਰਚਾ. "ਬਿਸਵਾਦ ਆਦਿ ਭਰਮੰ." (ਗ੍ਯਾਨ)
ਸੰ. विश्वानर- ਵੈਸ਼੍ਵਾਨਰ ਦਾ ਸੰਖੇਪ. ਵਿਸ਼੍ਵ ਦੇ ਲੋਕਾਂ ਦਾ ਸਮੁਦਾਯ. "ਉਧਰਿਆ ਸਗਲ ਬਿਸ੍ਵਾਨ." (ਸਾਰ ਮਃ ੫) ਸਾਰੀ ਲੋਕੀ ਦਾ ਉਧਾਰ ਹੋਇਆ.
ਦੇਖੋ, ਵਿਸ੍ਵਾਮਿਤ੍ਰ.
ਵਿਸ਼੍ਹੰਭਰ. ਜਗਤ ਨੂੰ ਭਰਣ (ਪਾਲਨ) ਵਾਲਾ, ਕਰਤਾਰ. "ਬਿਸ੍ਵੰਭਰ ਜੀਅਨ ਕੋ ਦਾਤਾ." (ਗੂਜ ਮਃ ੫)
ਦੇਖੋ, ਵਿਸ਼੍ਵੰਭਰਾ.
ਦੇਖੋ, ਵਿਸਯ। ੨. ਦੇਖੋ, ਵਿਸ਼ਾ.
nan