Meanings of Punjabi words starting from ਮ

ਵਿ- ਮਿਹਰ (ਕ੍ਰਿਪਾ) ਦਾ ਮਿਹਰ (ਸੂਰਜ). "ਜਾਕਉ ਮਿਹਰ ਮਿਹਰ ਮਿਹਰਵਾਨਾ." (ਮਾਰੂ ਸੋਲਹੇ ਮਃ ੫)


ਦੇਖੋ, ਮਿਹਰਬਾਨ. "ਹੁਕਮ ਹੋਆ ਮਿਹਰਵਾਣ ਦਾ." (ਸ੍ਰੀ ਮਃ ੫. ਪੈਪਾਇ) "ਬੇਅੰਤ ਸਾਹਿਬੁ ਮੇਰਾ ਮਿਹਰਵਾਣ." (ਰਾਮ ਅਃ ੫) "ਜੀਅ ਹੋਏ ਮਿਹਰਵਾਨ." (ਸੋਰ ਮਃ ੫) "ਸਾਹਿਬੁ ਮੇਰਾ ਮਿਹਰਾਵਾਨੁ." (ਤਿਲੰ ਮਃ ੫)


ਇੱਕ ਖਤ੍ਰੀ ਜਾਤਿ। ੨. ਬਕਾਲਾ ਨਿਵਾਸੀ ਇੱਕ ਸਿੱਖ, ਜਿਸ ਨੇ ਨਵਾਂ ਘਰ ਬਣਾਕੇ ਪ੍ਰਤਿਗ੍ਯਾ ਕੀਤੀ ਸੀ ਕਿ ਜਦ ਤੀਕ ਗੁਰੂ ਸਾਹਿਬ ਇਸ ਵਿੱਚ ਨਿਵਾਸ ਨਾ ਕਰਨ, ਮੈਂ ਨਹੀਂ ਵਸਾਂਗਾ. ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਉਸ ਦਾ ਮਨੋਰਥ ਪੂਰਾ ਕਰਨ ਲਈ ਮਾਤਾ ਗੰਗਾ ਜੀ ਸਮੇਤ ਕੁਝ ਕਾਲ ਬਕਾਲੇ ਜਾਕੇ ਉਸ ਦੇ ਘਰ ਰਹੇ. ਮਾਤਾ ਗੰਗਾ ਜੀ ਦਾ ਦੇਹਾਂਤ ਇਸੇ ਘਰ ਵਿੱਚ ਹੋਇਆ. ਦੇਖੋ, ਗੰਗਾ ਮਾਤਾ ਅਤੇ ਬਕਾਲਾ.


ਅ਼. [مِحراب] ਮਿਹ਼ਰਾਬ. ਸੰਗ੍ਯਾ- ਡਾਟ. ਕਮਾਣ ਦੀ ਸ਼ਕਲ ਦੀ ਦਰਵਾਜ਼ੇ ਆਦਿ ਦੀ ਚਿਣਾਈ। ੨. ਮਸੀਤ ਦਾ ਉਹ ਡਾਟ, ਜੋ ਮੱਕੇ ਵੱਲ ਹੁੰਦਾ ਹੈ, ਜਿਸ ਦੇ ਸਾਮ੍ਹਣੇ ਖੜੇ ਹੋਕੇ ਨਮਾਜ਼ ਪੜ੍ਹੀ ਜਾਂਦੀ ਹੈ. "ਸੁੱਤਾ ਜਾਇ ਮਸੀਤ ਵਿੱਚ ਵਲ ਮਿਹਰਾਬੇ ਪਾਇ ਪਸਾਰੀ." (ਭਾਗੁ)


ਅ਼. [مرحمت] ਮਰਹ਼ਮਤ. ਕ੍ਰਿਪਾ. ਦਯਾ. ਰਹ਼ਮ ਦਾ ਭਾਵ. "ਤੂ ਕਰਿ ਮਿਹਰਾਮਤਿ ਸਾਈ." (ਪ੍ਰਭਾ ਕਬੀਰ) "ਤਰਸੁ ਪਇਆ ਮਿਹਰਾਮਤਿ ਹੋਈ." (ਮੁੰਦਾਵਣੀ ਮਃ ੫)


ਮਹਰ (ਇਸਤ੍ਰੀਧਨ) ਲੈਣ ਵਾਲੀ, ਭਾਰਯਾ. ਵਹੁਟੀ. "ਦੇਹਰੀ ਬੈਠੀ ਮਿਹਰੀ ਰੋਵੈ." (ਕੇਦਾ ਕਬੀਰ) ਦੇਖੋ, ਮਹਰ ੨. "ਇਕ ਦਿਨ ਰਾਜਾ ਚੜ੍ਹਾ ਸਿਕਾਰਾ। ਸੰਗ ਲਏ ਮਿਹਰਿਯੈਂ ਅਪਾਰਾ." (ਚਰਿਤ੍ਰ ੩੭੫) ੨. ਫ਼ਾ. [مِہری] ਸਾਰੰਗੀ। ੩. ਬਾਂਸੁਰੀਂ ਮੁਰਲੀ.