Meanings of Punjabi words starting from ਰ

ਫ਼ਾ. [رنجوُر] ਵਿ- ਰੰਜਵਰ. ਰੋਗਾਤੁਰ. ਬੀਮਾਰ. ਸ਼ੋਕਾਤੁਰ. ਗ਼ਮਗੀਨ.


ਦੇਖੋ, ਰੰਜ ੨.


ਵਿ- ਰੰਜੀਦਹ. ਰੰਜ ਵਾਲੀ. "ਹਉ ਦੋਹਾਗਣਿ ਖਰੀ ਰੰਞਾਣੀ." (ਮਾਰੂ ਮਃ ੧)


ਰੰਜ ਦੇਵੇ. ਰੰਜੀਦਹ ਕਰੇ. "ਤਉ ਕੜੀਐ, ਜੇ ਭੂਲਿ ਰੰਞਾਣੈ." (ਭੈਰ ਮਃ ੫)


ਸੰ. रण्डा. ਰੰਡਾ. ਵਿਧਵਾ. "ਨਾ ਸੋਹਾਗਨਿ, ਨਾ ਓਹਿ ਰੰਡ." (ਗੌਂਡ ਕਬੀਰ) "ਸਾ ਧਨ ਰੰਡ ਨ ਬੈਸਈ." (ਸ੍ਰੀ ਅਃ ਮਃ ੧) ੨. ਫੂਹੜ. ਬੇ ਸਲੀਕ਼ਾ ਔਰਤ। ੩. ਸੰ. रण्ड. ਧੂਰਤ. ਲੁੱਚਾ। ੪. ਫਲ ਰਹਿਤ। ੫. ਅੰਗ ਭੰਗ.


ਦੇਖੋ, ਰੰਡ ੧। ੨. ਜਿਸ ਦੀ ਇਸਤ੍ਰੀ ਮਰ ਗਈ ਹੈ ਅਤੇ ਉਸ ਨੇ ਫੇਰ ਸ਼ਾਦੀ ਨਹੀਂ ਕੀਤੀ, ਉਸ ਨੂੰ ਪੰਜਾਬੀ ਵਿੱਚ ਰੰਡਾ ਆਖਦੇ ਹਨ.


ਸੰਗ੍ਯਾ- ਰੰਡੇਪਾ. ਵੈਧਵ੍ਯ. ਵਿਧਵਾਪਨ.


ਦੇਖੋ, ਰੰਡ ੧। ੨. ਵੇਸ਼੍ਯਾ ਲਈ ਭੀ ਰੰਡੀ ਸ਼ਬਦ ਰੂਢ ਹੋਗਿਆ ਹੋ. "ਚੋਰਾ ਜਾਰਾ ਰੰਡੀਆ ਕੁਟਣੀਆ ਦੀ ਬਾਣੁ." (ਮਃ ੧. ਵਾਰ ਸੂਹੀ)