Meanings of Punjabi words starting from ਸ

ਦੇਖੋ, ਸਬਾਸ.


ਸ਼੍ਵਾਸਵੀਰ੍‍ਯ. ਇੱਕ ਦੈਤ, ਜਿਸ ਦੇ ਸਾਹ ਤੋਂ ਹੀ ਅਨੰਤ ਦੈਤ ਉਪਜਦੇ ਸਨ, ਜੈਸੇ ਰਕਤਬੀਜ ਦੇ ਲਹੂ ਤੋਂ ਦੈਤ ਪੈਦਾ ਹੁੰਦੇ ਸਨ. ਦੇਖੋ, ਚਰਿਤ੍ਰ ੪੦੫. "ਸ੍ਵਾਸਬੀਰਜ ਦਾਨਵ ਜਬ ਮਰਹੈ".


ਸੰ. ਵਿ- ਸ੍ਵ- ਆਸ਼੍ਰਿਤ. ਆਪਣੇ ਆਸਰੇ. ਅਪਨੇ ਆਧਾਰ ਤੇ ਇਸਥਿਤ. ਦੂਜੇ ਦੇ ਸਹਾਰੇ ਬਿਨਾ.


ਸੰ. ਸ੍ਵਾਸ੍‍ਥ੍ਯ. ਸੰਗ੍ਯਾ- ਆਪਣੀ ਅਸਲੀ ਹਾਲਤ ਵਿੱਚ ਕਾਇਮ ਹੋਣ ਦਾ ਭਾਵ. ਅਰੋਗਤਾ. ਤਨਦੁਰੁਸ੍ਤੀ.


ਦੇਖੋ, ਸ੍ਵਧਾ। ੨. ਸ੍ਵਾਹਾ ਖ਼ਾਸ ਕਰਕੇ ਅਗਨਿ ਦੀ ਇਸਤ੍ਰੀ ਭੀ ਲਿਖੀ ਹੈ। ੩. ਵ੍ਯ- ਦੇਵਤਿਆਂ ਨੂੰ ਆਹੁਤੀ ਦੇਣ ਵੇਲੇ ਕਥਨ ਕਰਨ ਯੋਗ ਸ਼ਬਦ. "ਸ੍ਵਾਹਾ ਕਹੋਂ ਮੰਤ੍ਰ ਪਠ ਜਬੈ। ਅਗਨਿ ਆਹੁਤੀ ਪਾਵੋ ਤਬੈ." (ਗੁਪ੍ਰਸੂ) ੪. ਨਿਰੁਕ੍ਤ ਵਿੱਚ ਸ਼ੁਭ ਕਥਨ ਦਾ ਨਾਉਂ ਸ੍ਵਾਹਾ ਹੈ.


ਦੇਖੋ, ਕੜਨ.


ਸ੍ਵਕੀਯਾ ਦਾ ਸੰਖੇਪ. "ਪਰਕਿਯ ਤੇ ਸ੍ਵਾਕੀ ਹ੍ਵੈ ਗਈ." (ਚਰਿਤ੍ਰ ੨੯੦) ਸ੍ਵਕਾ ਸ਼ਬਦ ਭੀ ਸ੍ਵਕੀਯਾ ਅਰਥ ਰਖਦਾ ਹੈ.