Meanings of Punjabi words starting from ਕ

ਵਿ- ਕਲਮਾਸ (ਕਲਮਾਕ) ਦਾ ਵਸਨੀਕ. "ਕਾਲਮਾਖੀ ਛੁਭੇ ਛਤ੍ਰਧਾਰੀ." (ਕਲਕੀ) ਦੇਖੋ, ਕਲਮਾਕ.


ਵਿ- ਜਿਸ ਦੇ ਮੂੰਹ ਪੁਰ ਕਾਲਸ (ਕਾਲਖ) ਲਗੀ ਹੈ. ਕਲੰਕ ਸਹਿਤ. "ਤਉ ਕਾਲਮੁਖਾ ਉਠਿਜਾਹੀ." (ਸਾਰ ਮਃ ੫)


ਦੇਖੋ, ਕਾਲਜਮਨ.


ਦੇਖੋ, ਕਲਰ. "ਕਾਲਰਿ ਭੀਤ ਗਿਰੀਐ." (ਬਿਲਾ ਮਃ ੫) ੨. ਸ਼ੋਰਾ, ਜੋ ਕੱਲਰ ਵਿੱਚੋਂ ਕੱਢੀਦਾ ਹੈ. "ਕਾਲਰ ਲਾਦਸਿ ਸਰ ਲਾਂਘਣਉ, ਲਾਭ ਨ ਪੂੰਜੀ ਸਾਥ." (ਵਾਰ ਮਾਰੂ ੧, ਮਃ ੧) ਸ਼ੋਰਾ ਪਾਣੀ ਵਿੱਚ ਖਰ ਜਾਂਦਾ ਹੈ.


ਦੇਖੋ, ਕਾਲਸੈਣ.


ਸੰ. ਸੰਗ੍ਯਾ- ਮੌਤ ਦੀ ਰਾਤ। ੨. ਅੰਧੇਰੀ ਰਾਤ। ੩. ਪ੍ਰਲੈ ਦੀ ਰਾਤ। ੪. ਦਿਵਾਲੀ ਦੀ ਰਾਤ. ਕੱਤਕ ਬਦੀ ੩੦। ੫. ਕਾਲੀ ਦੇਵੀ. ਕਾਲਿਕਾ.


ਦੇਖੋ, ਕਾਲਸੈਣ.