Meanings of Punjabi words starting from ਜ

ਸੰ. ਯੋਗ ਕ੍ਸ਼ੇਮ. ਸੰਗ੍ਯਾ- ਪਦਾਰਥਾਂ ਦੀ ਪ੍ਰਾਪਤੀ ਅਤੇ ਰਖ੍ਯਾ. ਜੋ ਵਸਤੁ ਨਹੀਂ ਮਿਲੀ ਉਸ ਦਾ ਯੋਗ, ਜੋ ਪ੍ਰਾਪਤ ਹੋ ਗਈ ਹੈ ਉਸ ਦੀ ਰਖ੍ਯਾ.


ਵਿ- ਯੋਗ ਯੁਕ੍ਤ. ਯੋਗ ਵਿੱਚ ਜੁੜਿਆ ਹੋਇਆ. "ਜੋਗਜੁਗਤ ਨੀਸਾਨੀ." (ਗੂਜ ਮਃ ੫) "ਤੁਹੀ ਮੁਕੰਦ ਜੋਗਜੁਗਤਾਰਿ." ਗੌਂਡ ਰਵਿਦਾਸ)


ਸੰਗ੍ਯਾ- ਯੋਗ ਦੀ ਯੁਕ੍ਤਿ. ਯੋਗ ਦਾ ਢੰਗ. ਯੋਗ ਦੀ ਤਦਬੀਰ. ਯੋਗਾਭ੍ਯਾਸ ਦਾ ਪ੍ਰਕਾਰ. "ਜੋਗਜੁਗਤਿ ਸੁਨਿ ਆਇਓ ਗੁਰੂ ਤੇ." (ਗਉ ਮਃ ੫) "ਅੰਜਨ ਮਾਹਿ ਨਿਰੰਜਨਿ ਰਹੀਐ ਜੋਗਜੁਗਤਿ ਤਉ ਪਾਈਐ." (ਸੂਹੀ ਮਃ ੧)


ਸੰਗ੍ਯਾ- ਯੋਗਾਯੁਕ੍ਤ ਯੋਗੀਆਂ ਦਾ ਈਸ਼੍ਵਰ. ਸ਼ਿਵ ਆਦਿ ਯੋਗੀਰਾਜਾਂ ਦਾ ਸ੍ਵਾਮੀ ਕਰਤਾਰ. "ਨਮੋ ਜੋਗਜੋਗੇਸ੍ਵਰੰ." (ਜਾਪੁ)


ਦੇਖੋ, ਯੋਗਿਨੀ.


ਸੰਗ੍ਯਾ- ਯੋਗਤ. ਯੋਗਪਨ. "ਸਭ ਜੋਗਤਣ ਰਾਮਨਾਮੁ ਹੈ." (ਆਸਾ ਕਬੀਰ)


ਦੇਖੋ, ਜੋਗਾਸਿੰਘ.