Meanings of Punjabi words starting from ਬ

ਸੰ. ਵਿਸ਼੍ਵਾਸ. ਸੰਗ੍ਯਾ- ਯਕ਼ੀਨ. ਭਰੋਸਾ. ਨਿਸ਼੍ਚਯ. ਏਤਬਾਰ. "ਪ੍ਰਭੁ ਅਪਨੇ ਕਾ ਭਇਆ ਬਿਸਾਸ." (ਗੌਂਡ ਮਃ ੫) "ਪੂਰੈ ਸਤਿਗੁਰਿ ਦੀਆਂ ਬਿਸਾਸ." (ਰਾਮ ਮਃ ੫) "ਕਹਾਂ ਬਿਸਾਸਾ ਇਸ ਭਾਂਡੇ ਕਾ, ਇਤਨਕੁ ਲਾਗੈ ਠਨਕਾ." (ਸਾਰ ਕਬੀਰ) "ਸਤਸੰਗਤਿ ਮਹਿ ਬਿਸਾਸੁ ਹੋਇ." (ਆਸਾ ਮਃ ੫)


ਦੇਖੋ, ਵੇਸਾਹੁ। ੨. ਦੇਖੋ, ਬਿਸਾਹਨ। ੩. ਸੰ. ਵ੍ਯਵਸਾਯ. ਸੰਗ੍ਯਾ- ਮੁੱਲ ਲੈਣ ਦਾ ਕੰਮ. ਖਰੀਦ.


ਸੰਗ੍ਯਾ- ਵ੍ਯਵਸਾਯ (ਖ਼ਰੀਦ) ਕਰਨਾ ਮੁੰਲ ਲੈਣਾ. "ਪਾਪ ਬਿਸਾਹਨ ਜਾਇ." (ਸ. ਕਬੀਰ) "ਪਾਪ ਪੁੰਨ ਦੁਇ ਬੈਲ ਬਿਸਾਹੇ." (ਗਉ ਕਬੀਰ)


ਸੰਗ੍ਯਾ- ਵਿਸ਼੍ਵਾਸ. ਭਰੋਸਾ. ਯਕ਼ੀਨ। ੨. ਦੇਖੋ, ਬਿਸਾਹ.


ਵਿਸਯ- ਅਗਨਿ. "ਸੀਤਕਰ ਜੈਸੇ ਸੀਤਕਰ ਸੋ ਬਿਸਾਗਨਿ ਤੇ." (ਨਾਪ੍ਰ) ਵਿਸਯਰੂਪ ਅਗਨਿ ਤੋਂ ਸੀਤਲ ਕਰਨ ਵਾਲੇ ਚੰਦ੍ਰਮਾ ਤੁਲ੍ਯ ਹਨ.


ਅ਼. [بِساط] ਬਸਾਤ਼. ਸੰਗ੍ਯਾ- ਬਿਛਾਉਣਾ. ਫਰਸ਼ ਦਾ ਵਸਤ੍ਰ। ੨. ਉਹ ਕਪੜਾ, ਜਿਸ ਉੱਪਰ ਸਤਰੰਜ ਖੇਡੀਦਾ ਹੈ. "ਸਤਰੰਜ ਬਾਜੀ ਖੇਲ ਬਿਸਾਤ ਬਣਾਇਆ." (ਭਾਗੁ)


ਅ਼. [بِساطی] ਸੰਗ੍ਯਾ- ਕਪੜਾ ਬਿਛਾਕੇ ਉੱਪਰ ਸੌਦੇ ਦੀਆਂ ਚੀਜ਼ਾਂ ਰੱਖਣ ਵਾਲਾ ਵਪਾਰੀ. ਬਸੰਤੀ.


ਸੰ. ਵਿਸਾਦ. ਸੰਗ੍ਯਾ- ਜੜ੍ਹਤਾ। ੨. ਦਿਲ ਦਾ ਟੁੱਟਣਾ. "ਨਰਨ ਬਿਸਾਦ ਭਯੋ ਚਲੇ ਗੁਰੁ ਅਰਜਨ (ਗੁਪ੍ਰਸੂ) ੩. ਕਲੇਸ਼. ਦੁੱਖ। ੪. ਵਿ- ਵਿਸ ਖਾਣਵਾਲਾ। ੫. ਸੰਗ੍ਯਾ- ਸ਼ਿਵ.